ਜਾਣ-ਪਛਾਣ

ਇਸ ਦਸਤਾਵੇਜ਼ ਵਿੱਚ ਹੇਠ ਦਿੱਤੇ ਵਿਸ਼ੇ ਸ਼ਾਮਿਲ ਹਨ:

  • ਇੰਲਟਾਲੇਸ਼ਨ-ਸੰਬੰਧੀ ਸੂਚਨਾ

  • ਵਿਸ਼ੇਸ਼ਤਾ ਅੱਪਡੇਟ

  • ਡਰਾਈਵਰ ਅੱਪਡੇਟ

  • ਕਰਨਲ-ਸੰਬੰਧੀ ਅੱਪਡੇਟ

  • ਹੋਰ ਅੱਪਡੇਟ

  • ਟੈਕਨਾਲੋਜੀ ਜਾਣਕਾਰੀ

  • ਹੱਲ-ਕੀਤੇ ਮੁੱਦੇ

  • ਜਾਣੇ-ਪਛਾਣੇ ਮੁੱਦੇ

Red Hat Enterprise Linux 5.1 ਦੇ ਕੁਝ ਅੱਪਡੇਟ ਇਸ ਜਾਰੀ ਸੂਚਨਾ ਵਿੱਚ ਨਹੀਂ ਆਉਂਦੇ ਹਨ। ਜਾਰੀ ਸੂਚਨਾ ਦਾ ਅੱਪਡੇਟ ਵਰਜਨ ਹੇਠਲੇ URL ਉੱਤੇ ਉਪਲੱਬਧ ਹੋ ਸਕਦਾ ਹੈ:

http://www.redhat.com/docs/manuals/enterprise/RHEL-5-manual/index.html

ਇੰਸਟਾਲੇਸ਼ਨ-ਸੰਬੰਧੀ ਸੂਚਨਾ

ਇਸ ਭਾਗ ਵਿੱਚ Red Hat Enterprise Linux 5.1 ਦੀ ਇੰਸਟਾਲੇਸ਼ਨ ਤੇ ਐਨਾਕਾਂਡਾ ਬਾਰੇ ਜਾਣਕਾਰੀ ਸ਼ਾਮਿਲ ਹੈ।

ਪਹਿਲਾਂ-ਇੰਸਟਾਲ Red Hat Enterprise Linux 5 ਸਿਸਟਮ ਦਾ ਨਵੀਨੀਕਰਨ ਕਰਨ ਲਈ, ਤੁਹਾਨੂੰ Red Hat Network ਤੋਂ ਉਹ ਪੈਕੇਜ ਅੱਪਡੇਟ ਕਰਨੇ ਚਾਹੀਦੇ ਹਨ, ਜੋ ਕਿ ਤਬਦੀਲ ਹੋ ਗਏ ਹਨ।

ਤੁਸੀਂ ਐਨਾਕਾਂਡਾ ਨੂੰ Red Hat Enterprise Linux 5.1 ਦੀ ਨਵੀਂ ਇੰਸਟਾਲੇਸ਼ਨ ਜਾਂ Red Hat Enterprise Linux 5 ਤੋਂ Red Hat Enterprise Linux 5.1 ਦੇ ਆਖਰੀ ਅੱਪਡੇਟ ਵਰਜਨ ਲਈ ਅੱਪਗਰੇਡ ਕਰਨ ਲਈ ਵਰਤ ਸਕਦੇ ਹੋ।

  • ਜੇਕਰ ਤੁਸੀਂ Red Hat Enterprise Linux 5 ਸੀਡੀਆਂ ਨੂੰ (ਜਿਵੇਂ ਕਿ ਨੈੱਟਵਰਕ-ਆਧਾਰਿਤ ਇੰਸਟਾਲੇਸ਼ਨ ਲਈ) ਨਕਲ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਸਿਰਫ ਓਪਰੇਟਿੰਗ ਸਿਸਟਮ ਦੀਆਂ ਸੀਡੀਆਂ ਹੀ ਨਕਲ ਕਰੋ। ਵਾਧੂ ਸੀਡੀਆਂ ਜਾਂ layered ਉਤਪਾਦ ਸੀਡੀਆਂ ਕਦੇ ਵੀ ਨਕਲ ਨਾ ਕਰੋ, ਕਿਉਂਕਿ ਕਿ ਇਹ ਐਨਾਕਾਂਡਾ ਨਾਲ ਸੰਬੰਧ ਫਾਇਲਾਂ ਨੂੰ ਤਬਦੀਲ ਕਰ ਸਕਦੀਆਂ ਹੈ।

    ਵਾਧੂ ਸੀਡੀਆਂ ਦੇ ਅਤੇ ਹੋਰ ਪਰਤ ਉਤਪਾਦ ਸੀਡੀਆਂ ਦੇ ਹਿੱਸੇ Red Hat Enterprise Linux 5.1 ਦੀ ਇੰਸਟਾਲੇਸ਼ਨ ਤੋਂ ਬਾਅਦ ਇੰਸਟਾਲ ਹੋਣੇ ਚਾਹੀਦੇ ਹਨ।

  • ਪੂਰੀ ਤਰਾਂ ਵਰਚੁਲਾਈਜ਼ਡ ਗਿਸਟ ਉੱਪਰ Red Hat Enterprise Linux 5.1 ਦੀ ਇੰਸਟਾਲੇਸ਼ਨ ਕਰਨ ਸਮੇਂ, kernel-xen ਨੂੰ ਨਾ ਵਰਤੋ। ਪੂਰੀ ਤਰਾਂ ਵਰਚੁਲਾਈਜ਼ਡ ਗਿਸਟ ਉੱਪਰ ਇਹ ਕਰਨਲ ਵਰਤਣ ਨਾਲ ਤੁਹਾਡਾ ਸਿਸਟਮ ਲਟਕ ਜਾਏਗਾ।

    ਪੂਰੀ ਤਰਾਂ ਵਰਚੁਲਾਈਜ਼ਡ ਗਿਸਟ ਉੱਪਰ Red Hat Enterprise Linux 5.1 ਦੀ ਇੰਸਟਾਲੇਸ਼ਨ ਕਰਨ ਸਮੇਂ, ਜੇ ਤੁਸੀਂ ਇੰਸਟਾਲੇਸ਼ਨ ਨੰਬਰ ਵਰਤ ਰਹੇ ਹੋ, ਤਾਂ ਇੰਸਟਾਲੇਸ਼ਨ ਦੌਰਾਨ ਇਹ ਵੇਖੋ ਕਿ ਕੀ Virtualization ਪੈਕੇਜ ਗਰੁੱਪ ਦੀ ਖੋਜ ਹੋ ਗਈ ਹੈ। Virtualization ਪੈਕੇਜ ਗਰੁੱਪ ਚੋਣ kernel-xen ਕਰਨਲ ਇੰਸਟਾਲ ਕਰਦੀ ਹੈ।

    ਯਾਦ ਰੱਖੋ ਕਿ ਪੈਰਾ-ਵਰਚੁਲਾਈਜ਼ਡ ਗਿਸਟ ਇਸ ਮੁੱਦੇ ਤੋਂ ਪ੍ਰਭਾਵਿਤ ਨਹੀਂ ਹੁੰਦੇ। ਪੈਰਾ-ਵਰਚੁਲਾਈਜ਼ਡ ਗਿਸਟ ਹਮੇਸ਼ਾ kernel-xen ਕਰਨਲ ਵਰਤਦੇ ਹਨ।

  • ਜੇ ਤੁਸੀਂ Red Hat Enterprise Linux 5 ਤੋਂ 5.1 ਵੱਲ ਅੱਪਗਰੇਡ ਕਰਨ ਸਮੇਂ, ਵਰਚੁਅਲ ਕਰਨਲ ਵਰਤ ਰਹੇ ਹੋ ਤਾਂ ਤੁਹਾਨੂੰ ਮੁਕੰਮਲ ਅੱਪਡੇਟ ਹੋਣ ਤੋਂ ਬਾਅਦ ਮੁੜ-ਚਾਲੂ ਕਰਨਾ ਪਵੇਗਾ।

    Red Hat Enterprise Linux 5 ਅਤੇ 5.1 ਦੇ ਹਾਈਪਰਵਾਈਸਰ ABI-ਅਨੁਕੂਲ ਨਹੀਂ ਹਨ। ਜੇ ਤੁਸੀਂ ਅੱਪਗਰੇਡਾਂ ਵਿਚਕਾਰ ਮੁੜ-ਚਾਲੂ ਨਹੀਂ ਕਰਦੇ, ਤਾਂ ਅੱਪਗਰੇਡ ਕੀਤੇ ਵਰਚੁਅਲਾਈਜੇਸ਼ਨ RPM ਚੱਲ ਰਹੇ ਕਰਨਲ ਨਾਲ ਮੇਲ ਨਹੀਂ ਖਾਣਗੇ।

iSCSI ਸਾਫਟਵੇਅਰ ਸ਼ੁਰੂਆਤੀ (open-iscsi) ਲਈ ਇੰਸਟਾਲੇਸ਼ਨ / ਬੂਟ

iSCSI ਇੰਸਟਾਲੇਸ਼ਨ ਅਤੇ ਬੂਟ ਅਸਲ ਵਿੱਚ Red Hat Enterprise Linux 5 ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਹੈ। ਇਹ ਵਿਸ਼ੇਸਤਾ ਹੁਣ, ਹੇਠਾਂ ਦਿੱਤੀਆਂ ਪਾਬੰਦੀਆਂ ਸਮੇਤ ਪੂਰੀ ਤਰਾਂ ਸਹਿਯੋਗੀ ਹੈ।

ਇਸ ਸਮਰੱਥਾ ਵਿੱਚ ਤਿੰਨ ਸੰਰਚਨਾਵਾਂ ਹਨ, ਨਿਰਭਰ ਕਰਦਾ ਕਿ ਤੁਸੀਂ:

  • ਇੱਕ ਹਾਰਡਵੇਅਰ iSCSI initiator (ਜਿਵੇਂ ਕਿ QLogic qla4xxx) ਵਰਤ ਰਹੇ ਹੋ

  • iSCSI (ਜਿਵੇਂ ਕਿ iSCSI ਬੂਟ ਫਰਮਵੇਅਰ, ਜਾਂ ਓਪਨ ਫਰਮਵੇਅਰ ਦਾ ਇੱਕ ਵਰਜਨ ਜਿਸ ਵਿੱਚ iSCSI ਬੂਟ ਸਮਰੱਥਾ ਹੈ) ਲਈ ਫਰਮਵੇਅਰ ਬੂਟ ਸਹਿਯੋਗ ਵਾਲੇ ਸਿਸਟਮ ਉੱਪਰ open-iscsi initiator ਵਰਤ ਰਹੇ ਹੋ

  • iSCSI ਲਈ ਬਿਨਾਂ ਫਰਮਵੇਅਰ ਬੂਟ ਸਹਿਯੋਗ ਵਾਲੇ ਸਿਸਟਮ ਉੱਪਰ open-iscsi initiator ਵਰਤ ਰਹੇ ਹੋ

ਹਾਰਡਵੇਅਰ iSCSI Initiator ਦੀ ਵਰਤੋਂ

ਜੇ ਤੁਸੀਂ ਹਾਰਡਵੇਅਰ iSCSI initiator ਵਰਤ ਰਹੇ ਹੋ, ਤੁਸੀਂ IP ਸਿਰਨਾਵਾਂ ਅਤੇ ਰਿਮੋਟ ਸਟੋਰੇਜ਼ ਵਰਤਣ ਲਈ ਲੋੜੀਂਦੇ ਹੋਰ ਪੈਰਾਮੀਟਰ ਦੇਣ ਲਈ ਕਾਰਡ ਦਾ BIOS ਸੈੱਟ-ਅੱਪ ਸਹੂਲਤ ਨੂੰ ਵਰਤ ਸਕਦੇ ਹੋ। ਰਿਮੋਟ ਸਟੋਰੇਜ਼ ਦਾ ਲਾਜ਼ੀਕਲ ਯੂਨਿਟ ਐਨਾਕਾਂਡਾ ਵਿੱਚ ਮਿਆਰੀ sd ਜੰਤਰ ਦੇ ਤੌਰ ਤੇ ਉਪਲੱਬਧ ਹੋਵੇਗਾ, ਜਿਸ ਲਈ ਕੋਈ ਵੱਖਰਾ ਸੈੱਟ-ਅੱਪ ਨਹੀਂ ਚਾਹੀਦਾ।

ਜੇ ਤੁਸੀਂ ਰਿਮੋਟ ਸਟੋਰੇਜ਼ ਸਰਵਰ ਨੂੰ ਸੰਰਚਿਤ ਕਰਨ ਲਈ initiator ਦੇ ਕੁਆਲੀਫਾਈਡ ਨਾਂ (IQN) ਦਾ ਪਤਾ ਕਰਨਾ ਚਾਹੁੰਦੇ ਹੋ, ਤਾਂ ਇੰਸਟਾਲੇਸ਼ਨ ਦੌਰਾਨ ਇਹ ਪਗ ਵਰਤੋ:

  1. ਇੰਸਟਾਲਰ ਸਫੇ ਤੇ ਜਾਓ ਜਿੱਥੇ ਤੁਸੀਂ ਇੰਸਟਾਲੇਸਨ ਲਈ ਡਿਸਕ ਚੁਣੀ ਸੀ।

  2. ਤਕਨੀਕੀ ਸਟੋਰੇਜ਼ ਸੰਰਚਨਾ ਦਬਾਓ।

  3. iSCSI ਟਾਰਗਿਟ ਸ਼ਾਮਿਲ ਦਬਾਓ।

  4. iSCSI IQN ਇਸ ਸਕਰੀਨ ਤੇ ਵੇਖਾਇਆ ਜਾਏਗਾ।

iSCSI ਲਈ ਫਰਮਵੇਅਰ ਬੂਟ ਸਹਿਯੋਗ ਵਾਲੇ ਸਿਸਟਮਾਂ ਉੱਪਰ open-iscsi ਦੀ ਵਰਤੋਂ

ਜੇ ਤੁਸੀਂ iSCSI ਲਈ ਫਰਮਵੇਅਰ ਬੂਟ ਸਹਿਯੋਗ ਵਾਲੇ ਸਿਸਟਮਾਂ ਉੱਪਰ open-iscsi ਸਾਫਟਵੇਅਰ initiator ਵਰਤ ਰਹੇ ਹੋ, ਤਾਂ ਰਿਮੋਟ ਸਟੋਰੇਜ਼ ਵਰਤਣ ਲਈ ਜਰੂਰੀ IP ਸਿਰਨਾਵਾਂ ਅਤੇ ਹੋਰ ਪੈਰਾਮੀਟਰ ਦੇਣ ਲਈ ਫਰਮਵੇਅਰ ਦੀ ਸੈੱਟਅੱਪ ਸਹੂਲਤ ਨੂੰ ਵਰਤੋ। ਅਜਿਹਾ ਕਰਨ ਨਾਲ ਸਿਸਟਮ ਨੂੰ ਰਿਮੋਟ iSCSI ਸਟੋਰੇਜ਼ ਤੋਂ ਬੂਟ ਕਰਨ ਲਈ ਸੰਰਚਨਾ ਹੁੰਦੀ ਹੈ।

ਮੌਜੂਦਾ ਰੂਪ ਵਿੱਚ, ਐਨਾਕਾਂਡਾ ਫਰਮਵੇਅਰ ਬਾਰੇ iSCSI ਜਾਣਕਾਰੀ ਨਹੀਂ ਵਰਤ ਸਕਦਾ। ਇਸ ਦੇ ਉਲਟ, ਤੁਸੀਂ ਇੰਸਟਾਲੇਸ਼ਨ ਦੌਰਾਨ ਟਾਰਗਿਟ IP ਸਿਰਨਾਵਾਂ ਦੇ ਸਕਦੇ ਹੋ। ਅਜਿਹਾ ਕਰਨ ਲਈ, ਉੱਪਰ ਦਿੱਤੀ ਵਿਧੀ ਵਰਤ ਕੇ initiator ਦਾ IQN ਪਤਾ ਕਰੋ। ਫਿਰ, ਉਸੇ ਇੰਸਟਾਲਰ ਸਫੇ ਤੇ ਜਿੱਥੇ IQN ਵੇਖਾਇਆ ਹੈ, iSCSI ਟਾਰਗਿਟ ਦਾ IP ਸਿਰਨਾਵਾਂ ਦਿਓ ਜੋ ਤੁਸੀਂ ਇੰਸਾਟਲ ਕਰਨਾ ਚਾਹੁੰਦੇ ਹੋ।

iSCSI ਟਾਰਗਿਟ ਦਾ IP ਸਿਰਨਾਵਾਂ ਦਸਤੀ ਦੇਣ ਤੋਂ ਬਾਅਦ, iSCSI ਟਾਰਗਿਟ ਉੱਪਰਲੇ ਲਾਜ਼ੀਕਲ ਭਾਗ ਇੰਸਟਾਲੇਸ਼ਨ ਲਈ ਉਪਲੱਬਧ ਹੋ ਜਾਣਗੇ। initrd ਜੋ ਐਨਾਕਾਂਡਾ ਦੁਆਰਾ ਬਣਾਇਆ ਗਿਆ ਹੈ, iSCSI ਟਾਰਗਿਟ ਦੇ IQN ਅਤੇ IP ਸਿਰਨਾਵੇਂ ਦਾ ਪਤਾ ਲਗਾਏਗਾ।

ਜੇ ਆਉਣ ਵਾਲੇ ਸਮੇਂ ਵਿੱਚ iSCSI ਟਾਰਗਿਟ ਦਾ IQN ਜਾਂ IP ਸਿਰਨਾਵਾਂ ਤਬਦੀਲ ਹੋ ਜਾਏ, ਤਾਂ ਹਰੇਕ initiator ਉੱਪਰ iBFT ਦਿਓ ਜਾਂ ਓਪਨ ਫਰਮਵੇਅਰ ਸੈੱਟ-ਅੱਪ ਸਹੂਲਤ ਵਰਤੋ ਅਤੇ ਸੰਬੰਧਿਤ ਪੈਰਾਮੀਟਰ ਤਬਦੀਲ ਕਰੋ। ਬਾਅਦ ਵਿੱਚ, ਹਰੇਕ initiator ਲਈ initrd (iSCSI ਸਟੋਰੇਜ਼ ਵਿੱਚ ਸੰਭਾਲੀ ਹੈ) ਨੂੰ ਇਸ ਤਰਾਂ ਸੋਧੋ:

  1. initrd ਨੂੰ gunzip ਵਰਤ ਕੇ ਖੋਲੋ।

  2. cpio -i ਵਰਤ ਕੇ ਇਸ ਨੂੰ ਖੋਲੋ।

  3. init ਫਾਇਲ ਵਿੱਚ ਸਤਰ ਖੋਜੋ ਜਿਸ ਵਿੱਚ iscsistartup ਹੋਵੇ। ਇਸ ਸਤਰ ਵਿੱਚ iSCSI ਟਾਰਗਿਟ ਦਾ IQN ਅਤੇ IP ਸਿਰਨਾਵਾਂ ਵੀ ਹੋਵੇਗਾ; ਇਸ ਸਤਰ ਨੂੰ ਨਵੇਂ IQN ਅਤੇ IP ਸਿਰਨਾਵੇਂ ਨਾਲ ਅੱਪਡੇਟ ਕਰੋ।

  4. initrd ਨੂੰ cpio -o ਵਰਤ ਕੇ ਮੁੜ-ਪੈਕ ਕਰੋ।

  5. initrd ਨੂੰ gunzip ਵਰਤ ਕੇ ਮੁੜ-ਸੰਕੁਚਿਤ ਕਰੋ।

ਆਉਣ ਵਾਲੇ ਰੀਲੀਜ਼ ਵਿੱਚ ਓਪਰੇਟਿੰਗ ਸਿਸਟਮ ਓਪਨ ਫਰਮਵੇਅਰ / iBFT ਫਰਮਵੇਅਰ ਵਿਚਲੀ iSCSI ਜਾਣਕਾਰੀ ਪਤਾ ਸਕੇਗਾ। ਅਜਿਹੀ ਸੋਧ ਕਰਨ ਨਾਲ ਹਰੇਕ initiator ਲਈ initrd (iSCSI ਸਟੋਰੇਜ਼ ਵਿੱਚ ਸੰਭਾਲੀ ਹੋਈ) ਨੂੰ ਸੋਧਣ ਦੀ ਲੋੜ ਨਹੀਂ ਪਵੇਗੀ ਜਦੋਂ iSCSI ਟਾਰਗਿਟ ਦਾ IP ਸਿਰਨਾਵਾਂ ਜਾਂ IQN ਤਬਦੀਲ ਹੁੰਦਾ ਹੈ।

iSCSI ਲਈ ਬਿਨਾਂ ਫਰਮਵੇਅਰ ਬੂਟ ਸਹਿਯੋਗ ਵਾਲੇ ਸਿਸਟਮਾਂ ਉੱਪਰ open-iscsi ਦੀ ਵਰਤੋਂ

ਜੇ ਤੁਸੀਂ iSCSI ਲਈ ਬਿਨਾਂ ਫਰਮਵੇਅਰ ਬੂਟ ਸਹਿਯੋਗ ਵਾਲੇ ਸਿਸਟਮਾਂ ਉੱਪਰ open-iscsi ਸਾਫਟਵੇਅਰ initiator ਵਰਤ ਰਹੇ ਹੋ, ਤਾਂ ਨੈੱਟਵਰਕ ਬੂਟ ਸਮਰੱਥਾ (ਜਿਵੇਂ PXE/tftp) ਵਰਤੋ। ਇਸ ਲਈ ਵੀ ਉਹੀ ਵਿਧੀ ਵਰਤੋ ਜੇ initiator IQN ਪਤਾ ਕਰਨ ਲਈ ਪਹਿਲਾਂ ਦੱਸੀ ਗਈ ਸੀ ਅਤੇ iSCSI ਟਾਰਗਿਟ ਦਾ IP ਸਿਰਨਾਵਾਂ ਦਿਓ। ਮੁਕੰਮਲ ਹੋਣ ਤੇ, initrd ਨੂੰ ਨੈੱਟਵਰਕ ਬੂਟ ਸਰਵਰ ਤੇ ਨਕਲ ਕਰੋ ਅਤੇ ਸਿਸਟਮ ਨੂੰ ਨੈੱਟਵਰਕ ਬੂਟ ਲਈ ਸੰਰਚਿਤ ਕਰੋ।

ਇਸੇ ਤਰਾਂ, ਜੇ iSCSI ਟਾਰਗਿਟ ਦਾ IP ਸਿਰਨਾਵਾਂ ਜਾਂ IQN ਤਬਦੀਲ ਹੋ ਜਾਂਦਾ ਹੈ, initrd ਵੀ ਉਸੇ ਤਰਾਂ ਹੀ ਤਬਦੀਲ ਹੋਣੀ ਚਾਹੀਦੀ ਹੈ। ਅਜਿਹਾ ਕਰਨ ਲਈ, ਉਹੀ ਵਿਧੀ ਵਰਤੋ ਜੋ ਹਰੇਕ initiator ਲਈ initrd ਸੋਧਣ ਲਈ ਪਹਿਲਾਂ ਦੱਸੀ ਗਈ ਸੀ।

ਵਿਸ਼ੇਸ਼ਤਾ ਅੱਪਡੇਟ

EXT3 ਲਈ ਸੋਧ

ਹੁਣ EXT3 ਦੀ ਵੱਧ-ਤੋਂ-ਵੱਧ ਸਮਰੱਥਾ 16TB (8TB ਤੋਂ ਵਧਾਈ ਗਈ) ਹੈ। ਇਹ ਸੋਧ ਅਸਲ ਵਿੱਚ Red Hat Enterprise Linux 5 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ, ਅਤੇ ਹੁਣ ਇਸ ਅੱਪਡੇਟ ਵਿੱਚ ਪੂਰੀ ਤਰਾਂ ਸਹਿਯੋਗੀ ਹੈ।

yum-ਸੁਰੱਖਿਆ

ਹੁਣ yum ਨੂੰ ਸੀਮਿਤ ਕਰਨਾ ਸੰਭਵ ਹੈ ਤਾਂ ਕਿ ਸਿਰਫ ਸੁਰੱਖਿਆ ਅੱਪਡੇਟ ਇੰਸਟਾਲ ਕੀਤੇ ਜਾ ਸਕਣ। ਅਜਿਹਾ ਕਰਨ ਲਈ yum-security ਪਲੱਗਇਨ ਇੰਸਟਾਲ ਕਰੋ ਅਤੇ ਹੇਠਲੀ ਕਮਾਂਡ ਚਲਾਓ:

yum update --security

ਐਨਾਕਾਂਡਾ ਪਰਤ 2 ਮੋਡ ਤਰੱਕੀ
ਸਰੋਤ ਨੂੰ ਇਕੱਲਿਆਂ ਹੀ ਮੁੜ-ਚਲਾ ਰਿਹਾ ਹੈ

ਹੁਣ ਅਧਾਰ ਸਰਵਿਸ ਨੂੰ ਬਿਨਾਂ ਰੁਕਾਵਟ ਪਾਏ ਕਲੱਸਟਰ ਵਿਚਲੇ ਸਰੋਤਾਂ ਨੂੰ ਮੁੜ ਚਲਾਉਣਾ ਸੰਭਵ ਹੈ। ਇਸ ਨੂੰ ਚੱਲ ਰਹੇ ਨੋਡ ਉੱਪਰ __independent_subtree="1" ਮੁੱਲ ਵਰਤ ਕੇ ਸਰੋਤ ਨੂੰ ਆਤਮ-ਨਿਰਭਰ ਕਰਕੇ /etc/cluster/cluster.conf ਵਿੱਚ ਸੰਰਚਿਤ ਕਰ ਸਕਦੇ ਹੋ।

ਉਦਾਹਰਨ ਲਈ:

<service name="example">
        <fs name="One" __independent_subtree="1" ...>
                <nfsexport ...>
                        <nfsclient .../>
                </nfsexport>
        </fs>
        <fs name="Two" ...>
                <nfsexport ...>
                        <nfsclient .../>
                </nfsexport>
                <script name="Database" .../>
        </fs>
        <ip/>
</service>

ਇੱਥੇ, ਦੋ ਫਾਇਲ ਸਿਸਟਮ ਸਰੋਤ ਵਰਤੇ ਗਏ ਹਨ: One ਅਤੇ Two। ਜੇ One ਫੇਲ ਹੁੰਦਾ ਹੈ, ਇਸ ਨੂੰ ਮੁੜ ਚਲਾਇਆ ਜਾਂਦਾ ਹੈ ਜਦੋਂ ਕਿ Two ਨੂੰ ਕੋਈ ਰੁਕਾਵਟ ਨਹੀਂ ਦਿੱਤੀ ਜਾਂਦੀ। ਜੇ Two ਫੇਲ ਹੁੰਦਾ ਹੈ, ਸਭ ਹਿੱਸੇ (One, One ਦੇ ਸਭ ਅਧੀਨ ਅਤੇ Two ਦੇ ਸਭ ਅਧੀਨ) ਮੁੜ ਚਲਾਏ ਜਾਂਦੇ ਹਨ। ਬਿਨਾਂ ਕਿਸੇ ਦਿੱਤੇ ਸਮੇਂ Two ਅਤੇ ਇਸ ਦੇ ਅਧੀਨ ਹਿੱਸੇ One ਦੁਆਰਾ ਦਿੱਤੇ ਕਿਸੇ ਸਰੋਤ ਤੇ ਨਿਰਭਰ ਕਰਦੇ ਹਨ।

ਯਾਦ ਰੱਖੋ ਕਿ ਸਾਂਬਾ ਲਈ ਖਾਸ ਸਰਵਿਸ ਢਾਂਚੇ ਦੀ ਲੋੜ ਹੈ ਅਤੇ ਜਿਵੇਂ ਕਿ ਇਹ ਆਤਮ-ਨਿਰਭਰ ਸਬ-ਟਰੀ ਵਿੱਚ ਨਹੀਂ ਵਰਤਿਆ ਜਾ ਸਕਦਾ। ਕਈ ਹੋਰ ਸਰੋਤਾਂ ਲਈ ਵੀ ਇਹ ਸੱਚ ਹੈ, ਇਸ ਲਈ ਸਾਵਧਾਨੀ ਵਾਸਤੇ __independent_subtree="1" ਮੁੱਲ ਵਰਤੋ।

ਵਰਚੁਅਲਾਈਜੇਸ਼ਨ

ਹੇਠਲੇ ਵਰਚੁਲਾਈਜੇਸ਼ਨ ਅੱਪਡੇਟ ਵੀ ਇਸ ਰੀਲੀਜ਼ ਵਿੱਚ ਸ਼ਾਮਿਲ ਹਨ:

  • ਵਰਚੁਅਲਾਈਜ਼ਡ ਕਰਨਲ kdump ਫੰਕਸ਼ਨ ਨੂੰ ਵਰਤ ਸਕਦਾ।

  • AMD-V ਹੁਣ ਇਸ ਰੀਲੀਜ਼ ਵਿੱਚ ਸਹਿਯੋਗੀ ਹੈ। ਇਸ ਨਾਲ ਪੁਰੇ ਵਰਚੁਅਲਾਈਜ਼ਡ ਗਿਸਟਾਂ ਲਈ ਲਾਈਵ ਡੋਮੇਨ ਮਾਈਗਰੇਸ਼ਨ ਯੋਗ ਹੁੰਦੀ ਹੈ।

  • ਵਰਚੁਅਲਾਈਜ਼ਡ ਕਰਨਲ ਹੁਣ 256GB ਤੱਕ RAM ਨੂੰ ਸਹਿਯੋਗ ਦੇ ਸਕਦਾ ਹੈ।

  • ਇਨ-ਕਰਨਲ (in-kernel) ਸਾਕਟ API ਨੂੰ ਹੁਣ ਫੈਲਾਇਆ ਗਿਆ ਹੈ। ਅਜਿਹਾ ਬੱਗ ਨੂੰ ਹੱਲ ਕਰਨ ਲਈ ਕੀਤਾ ਗਿਆ ਹੈ ਜੋ sctp ਨੂੰ ਗਿਸਟਾਂ ਵਿਚਕਾਰ ਚਲਾਉਣ ਸਮੇਂ ਆਉਂਦਾ ਸੀ।

  • ਵਰਚੁਅਲ ਨੈੱਟਵਰਕਿੰਗ ਹੁਣ libvirt ਵਰਚੁਅਲ ਲਾਇਬਰੇਰੀ ਦਾ ਹਿੱਸਾ ਹੈ। libvirt ਵਿੱਚ ਕਈ ਕਮਾਂਡਾਂ ਹਨ ਜੋ ਮਸ਼ੀਨ ਉੱਪਰ ਸਭ ਲੋਕਲ ਗਿਸਟਾਂ ਲਈ ਵਰਚੁਅਲ NAT/ਰਾਊਟਰ ਅਤੇ ਪ੍ਰਾਈਵੇਟ ਨੈੱਟਵਰਕ ਨਿਰਧਾਰਤ ਕਰਦੀਆਂ ਹਨ। ਇਹ ਖਾਸ ਕਰਕੇ ਉਹਨਾਂ ਗਿਸਟਾਂ ਲਈ ਵਰਤਣ ਯੋਗ ਹੈ ਜਿਨਾਂ ਨੂੰ ਬਾਹਰੋਂ ਰਾਊਟ ਨਹੀਂ ਕੀਤਾ ਜਾ ਸਕਦਾ। ਇਹ ਡਿਵੈਲਪਰਾਂ ਲਈ ਵੀ ਵਰਤਣ ਯੋਗ ਹੈ ਜੋ ਲੈਪਟਾਪ ਉੱਪਰ ਵਰਚੁਅਲਾਈਜੇਸ਼ਨ ਵਰਤਦੇ ਹਨ।

    ਯਾਦ ਰੱਖੋ ਕਿ ਵਰਚੁਅਲ ਨੈੱਟਵਰਕਿੰਗ ਸਮਰੱਥਾ dnsmasq ਵਿੱਚ ਨਿਰਭਰਤਾ ਜੋੜਦੀ ਹੈ, ਜੋ ਵਰਚੁਅਲ ਨੈੱਟਵਰਕ ਲਈ dhcp ਦਾ ਪਰਬੰਧਨ ਕਰਦੀ ਹੈ।

    libvirt ਬਾਰੇ ਵਧੇਰੇ ਜਾਣਕਾਰੀ ਲਈ, http://libvirt.org ਵੇਖੋ।

  • libvirt ਹੁਣ ਨਾ-ਸਰਗਰਮ ਵਰਚੁਅਲ ਮਸ਼ੀਨਾਂ ਦਾ ਪਰਬੰਧਨ ਕਰ ਸਕਦੀ ਹੈ। libvirt ਅਜਿਹਾ ਕਰਨ ਲਈ ਡੋਮੇਨਾਂ ਨੂੰ ਬਿਨਾਂ ਰੋਕੇ ਜਾਂ ਚਲਾਏ ਪਰਿਭਾਸ਼ਿਤ ਜਾਂ ਨਾ-ਪਰਿਭਾਸ਼ਿਤ ਕਰਦੀ ਹੈ। ਇਹ ਕਾਰਜਕੁਸ਼ਲਤਾ virsh define ਅਤੇ virsh undefine ਕਮਾਂਡਾਂ ਵਰਗੀ ਹੈ।

    ਇਹ ਵਾਧਾ Red Hat ਵਰਚੁਅਲ ਮਸ਼ੀਨ ਮੈਨੇਜਰ ਨੂੰ ਸਭ ਉਪਲੱਬਧ ਗਿਸਟ ਵੇਖਾਉਣ ਲਈ ਮਨਜੂਰੀ ਦਿੰਦਾ ਹੈ। ਇਸ ਨਾਲ ਤੁਸੀਂ ਇਹਨਾਂ ਗਿਸਟਾਂ ਨੂੰ GUI ਤੋਂ ਸਿੱਧਾ ਹੀ ਚਲਾ ਸਕਦੇ ਹੋ।

  • kernel-xen ਪੈਕੇਜ ਇੰਸਟਾਲ ਕਰਨ ਤੋਂ ਬਾਅਦ, elilo.conf ਇੰਦਰਾਜਾਂ ਨੂੰ ਗਲਤ/ਅਧੂਰੀਆਂ ਨਹੀਂ ਰਹਿਣਗੀਆਂ।

  • ਪੂਰੀ ਤਰਾਂ ਵਰਚੁਅਲਾਈਜ਼ਡ ਗਿਸਟ ਹਾਟ-ਮਾਈਗਰੇਸ਼ਨ ਨਾਲ ਸਹਿਯੋਗੀ ਹਨ।

  • xm create ਕਮਾਂਡ ਲਈ ਹੁਣ ਗਰਾਫੀਕਲ ਵਰਗਾ virt-manager ਹੈ।

  • Nested Paging (NP) ਨੂੰ ਹੁਣ ਸਹਿਯੋਗ ਹੈ। ਇਹ ਵਿਸ਼ੇਸ਼ਤਾ ਵਰਚੁਅਲਾਈਜ਼ਡ ਵਾਤਾਵਰਨ ਵਿੱਚ ਮੈਮੋਰੀ ਪਰਬੰਧਨ ਦੀ ਗੁੰਝਲਤਾ ਨੂੰ ਘਟਾਉਂਦੀ ਹੈ। ਨਾਲ ਹੀ, NP ਮੈਮੋਰੀ-ਲੋੜਵੰਦ ਗਿਸਟਾਂ ਵਿੱਚ CPU ਉਪਯੋਗਤਾ ਨੂੰ ਵੀ ਘਟਾਉਂਦਾ ਹੈ।

    ਹੁਣ, NP ਮੂਲ ਰੂਪ ਵਿੱਚ ਯੋਗ ਨਹੀਂ ਹੈ। ਜੇ ਤੁਹਾਡਾ ਸਿਸਟਮ NP ਨੂੰ ਸਹਿਯੋਗ ਦਿੰਦਾ ਹੈ, ਤਾਂ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ hap=1 ਪੈਰਾਮੀਟਰ ਨਾਲ ਹਾਈਪਰਵਾਈਸਰ ਚਲਾ ਕੇ NP ਨੂੰ ਯੋਗ ਕਰ ਸਕਦੇ ਹੋ।

ਵਰਚੁਅਲਾਈਜੇਸ਼ਨ ਵਿਸ਼ੇਸ਼ਤਾ ਦੇ ਇਸ ਅੱਪਡੇਟ ਵਿੱਚ 64-ਬਿੱਟ ਮੇਜ਼ਬਾਨਾਂ ਉੱਪਰ ਪੈਰਾ-ਵਰਚੁਅਲਾਈਜ਼ਡ 32-ਬਿੱਟ ਗਿਸਟਾਂ ਨੂੰ ਇੰਸਟਾਲ ਕਰਨ ਤੇ ਚਲਾਉਣ ਦੀ ਸਮਰੱਥਾ ਹੈ। ਇੱਥੋਂ ਤੱਕ ਕਿ ਇਹ ਸਮਰੱਥਾ ਤਕਨੀਕੀ ਜਾਣਕਾਰੀ ਤੌਰ ਤੇ ਦਿੱਤੀ ਗਈ ਸੀ; ਪਰ ਇਹ ਉਤਪਾਦ ਵਰਤੋਂ ਲਈ ਸਹਿਯੋਗੀ ਨਹੀਂ ਹੈ।

ਸ਼ੇਅਰ ਸਫਾ ਸਾਰਣੀਆਂ

ਸ਼ੇਅਰ ਸਫਾ ਸਾਰਣੀ ਨੂੰ ਹੁਣ hugetlb ਮੈਮੋਰੀ ਲਈ ਸਹਿਯੋਗ ਹੈ। ਇਸ ਨਾਲ ਸਾਰਣੀ ਦੀਆਂ ਇੰਦਰਾਜਾਂ ਨੂੰ ਬਹੁਤੇ ਕਾਰਜਾਂ ਵਿੱਚ ਸ਼ੇਅਰ ਕੀਤਾ ਜਾ ਸਕਦਾ ਹੈ।

ਬਹੁਤੇ ਕਾਰਜਾਂ ਵਿਚਕਾਰ ਸ਼ੇਅਰ ਸਫਾ ਸਾਰਣੀ ਇੰਦਰਾਜਾਂ ਘੱਟ ਕੈਸ਼ ਸਪੇਸ ਵਰਤਦੀਆਂ ਹਨ। ਇਸ ਨਾਲ ਕਾਰਜ ਦੀ ਕੈਸ਼ ਵਿੱਚ ਵਾਧਾ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਵਧੀਆਂ ਕਾਰਜਕੁਸ਼ਲਤਾ ਮਿਲਦੀ ਹੈ।

tick_divider

tick_divider=<value> ਚੋਣ ਇੱਕ sysfs ਮੁੱਲ ਹੈ ਜਿਸ ਨਾਲ ਤੁਸੀਂ ਸਿਸਟਮ ਦੀ ਕਲਾਕ ਦਰ ਨਿਰਧਾਰਤ ਕਰ ਸਕਦੇ ਹੋ ਜਿਸ ਸਮੇਂ ਉਸੇ HZ ਸਮਾਂ ਮੁੱਲ ਦਾ ਉਪਭੋਗੀ ਸਪੇਸ ਕਾਰਜਾਂ ਵਿੱਚ ਪਰਬੰਧਨ ਕਰਦੇ ਹੋ।

tick_divider= ਚੋਣ ਦੀ ਵਰਤੋਂ ਕਰਨ ਨਾਲ ਤੁਸੀਂ CPU ਲੋਡ ਘੱਟ ਕਰ ਸਕਦੇ ਹੋ ਅਤੇ ਕਾਰਜਕੁਸ਼ਲਤਾ ਵਧਾ ਸਕਦੇ ਹੋ ਤਾਂ ਕਿ ਘੱਟ ਸਮੇਂ ਵਾਲੇ ਕਾਰਜਾਂ ਅਤੇ ਪਰੋਫਾਈਲਾਂ ਦੀ ਕਾਰਜਕੁਸ਼ਲਤਾ ਵਧ ਸਕੇ।

ਮਿਆਰੀ 1000Hz ਕਲਾਕ ਲਈ ਵਰਤਣ ਯੋਗ <values> ਹਨ:

  • 2 = 500Hz

  • 4 = 250Hz

  • 5 = 200Hz

  • 8 = 125Hz

  • 10 = 100Hz (Red Hat Enterprise Linux ਦੇ ਪਿਛਲੇ ਰੀਲੀਜ਼ਾਂ ਦੁਆਰਾ ਵਰਤਿਆ ਮੁੱਲ)

ਯਾਦ ਰੱਖੋ ਕਿ ਵਰਚੁਲਾਈਜ਼ਡ ਕਰਨਲ ਗਿਸਟ ਸਿਸਟਮਾਂ ਉੱਪਰ ਬਹੁਤੀਆਂ ਸਮਾਂ ਦਰਾਂ ਨੂੰ ਸਹਿਯੋਗ ਨਹੀਂ ਦਿੰਦਾ। dom0 ਸਭ ਗਿਸਟਾ ਉੱਪਰ ਇੱਕ ਸਥਿਰ ਸਮਾਂ ਦਰ ਸਮੂਹ ਵਰਤਦਾ ਹੈ; ਇਸ ਨਾਲ ਲੋਡ ਘੱਟ ਹੁੰਦਾ ਹੈ ਜਿਸ ਨਾਲ ਬਹੁਤੀਆਂ ਟਿੱਕ ਦਰਾਂ ਹੁੰਦੀਆਂ ਹਨ।

dm-multipath ਜੰਤਰ ਇੰਸਟਾਲ ਕਰਨਾ

ਐਨਾਕਾਂਡਾ ਵਿੱਚ ਹੁਣ dm-multipath ਜੰਤਰ ਨੂੰ ਖੋਜਣ, ਬਣਾਉਣ, ਅਤੇ ਇੰਸਟਾਲ ਕਰਨ ਦੀ ਯੋਗਤਾ ਹੈ। ਇਸ ਵਿਸ਼ੇਸ਼ਤਾ ਯੋਗ ਕਰਨ ਲਈ, ਕਰਨਲ ਬੂਟ ਲਾਈਨ ਵਿੱਚ mpath ਪੈਰਾਮੀਟਰ ਸ਼ਾਮਿਲ ਕਰੋ।

ਇਹ ਵਿਸ਼ੇਸ਼ਤਾ ਪਹਿਲਾਂ Red Hat Enterprise Linux 5 ਵਿੱਚ ਤਕਨੀਕੀ ਜਾਣਕਾਰੀ ਦੇ ਤੌਰ ਤੇ ਦਿੱਤੀ ਗਈ ਸੀ, ਅਤੇ ਹੁਣ ਇਸ ਰੀਲੀਜ਼ ਵਿੱਚ ਪੂਰੀ ਤਰਾਂ ਸਹਿਯੋਗੀ ਹੈ।

ਯਾਦ ਰੱਖੋ ਕਿ dm-multipath ਵਿੱਚ ਵੀ Dell MD3000 ਲਈ ਇਨ-ਬਾਕਸ ਸਹਿਯੋਗ ਵਾਲੀ ਵਿਸ਼ੇਸ਼ਤਾ ਹੈ। ਪਰ, dm-multipath ਵਰਤ ਕੇ MD3000 ਤੱਕ ਪਹੁੰਚਣ ਵਾਲੇ ਮਲਟੀਪਲ ਨੋਡ ਤੁਰੰਤ ਫੇਲਬੈਕ ਨਹੀਂ ਕਰਦਾ।

ਅੱਗੇ, ਇਹ ਸਿਫਾਰਸ਼ ਕੀਤੀ ਗਈ ਹੈ ਕਿ ਤੁਸੀਂ ਪਸੰਦੀ ਦਾ ਵਿਭਾਗੀਕਰਨ ਇੰਟਰਫੇਸ ਨੂੰ ਆਨਾਕਾਂਡਾ ਵਰਤੋ ਜੇ ਤੁਹਾਡੇ ਸਿਸਟਮ ਉੱਪਰ ਮਲਟੀ-ਮਾਰਗ ਤੇ ਨਾਨ-ਮਲਟੀ-ਮਾਰਗ ਦੋਨੋ ਜੰਤਰ ਹਨ। ਅਜਿਹੇ ਸਮੇਂ ਸਵੈਚਾਲਤ ਵਿਭਾਗੀਕਰਨ ਵਰਤਣ ਨਾਲ ਇੱਕੋ ਲਾਜ਼ੀਕਲ ਵਾਲੀਅਮ ਗਰੁੱਪ ਵਿੱਚ ਦੋਨੋ ਕਿਸਮ ਦੇ ਜੰਤਰ ਬਣ ਸਕਦੇ ਹਨ।

ਹੁਣ, ਇਸ ਵਿਸ਼ੇਸ਼ਤਾ ਵਿੱਚ ਹੇਠਲੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ:

  • ਜੇ ਲਾਜ਼ੀਕਲ ਯੂਨਿਟ ਨੰਬਰ (LUN) ਨੂੰ ਬੂਟ ਕਰਨ ਲਈ ਇੱਕ ਹੀ ਮਾਰਗ ਹੋਵੇ, ਤਾਂ Anaconda SCSI ਜੰਤਰ ਉੱਪਰ ਇੰਸਟਾਲ ਕਰਦਾ ਹੈ ਭਾਵੇਂ mpath ਨਿਰਧਾਰਤ ਕੀਤਾ ਹੋਵੇ। ਇੱਥੋਂ ਤੱਕ ਕਿ LUN ਬੂਟ ਕਰਨ ਲਈ ਮਲਟੀ-ਮਾਰਗ ਯੋਗ ਕਰਨ ਤੋਂ ਬਾਅਦ ਅਤੇ initrd ਨੂੰ ਮੁੜ-ਬਣਾਉਂਦੇ ਹੋ, ਤਾਂ ਓਪਰੇਟਿੰਗ ਸਿਸਟਮ SCSI ਜੰਤਰ ਤੋਂ ਬੂਟ ਕਰੇਗਾ ਨਾ ਕਿ dm-multipath ਜੰਤਰ ਤੋਂ।

    ਭਾਵੇਂ, ਜੇ ਸ਼ੁਰੁ ਕਰਨ ਲਈ LUN ਬੂਟ ਕਰਨ ਵਾਸਤੇ ਮਲਟੀ-ਮਾਰਗ ਹਨ, Anaconda ਸਿੱਧਾ ਹੀ ਕਰਨਲ ਬੂਟ ਲਾਈਨ ਵਿੱਚ ਦਿੱਤੇ mpath ਤੋਂ ਬਾਅਦ ਅਨੁਸਾਰੀ dm-multipath ਜੰਤਰ ਤੇ ਇੰਸਟਾਲ ਕਰੇਗਾ।

  • ਮੂਲ ਰੂਪ ਵਿੱਚ, user_friendly_names ਨੂੰ multipath.conf ਵਿੱਚ yes ਨਿਰਧਾਰਤ ਕੀਤਾ ਹੁੰਦਾ ਹੈ। ਇਸ ਦੀ ਲੋੜ dm-multipath ਰੂਟ ਜੰਤਰ ਨੂੰ ਲਾਗੂ ਕਰਨ ਲਈ ਹੁੰਦੀ ਹੈ। ਇਸੇ ਤਰਾਂ, user_friendly_names ਨੂੰ no ਨਿਰਧਾਰਤ ਕੀਤਾ ਹੁੰਦਾ ਹੈ ਅਤੇ initrd ਨੂੰ ਮੁੜ-ਬਣਾਉਣ ਨਾਲ ਬੂਟ ਫੇਲ ਹੁੰਦਾ ਹੈ ਜਿਸ ਦੀ ਹੇਠਲੀ ਗਲਤੀ ਹੁੰਦੀ ਹੈ:

    Checking filesystems
    fsck.ext3: No such file or directory while trying to open /dev/mapper/mpath0p1
    
ਸਟੋਰੇਜ਼ ਏਰੀਆ ਨੈੱਟਵਰਕ (SAN) ਤੋਂ ਬੂਟ ਕਰਾਉਣਾ

SAN ਡਿਸਕ ਜੰਤਰ ਤੋਂ ਬੂਟ ਹੋਣ ਦੀ ਸਮਰੱਥਾ ਹੁਣ ਸਹਿਯੋਗੀ ਹੈ। ਇਸ ਵਿੱਚ, SAN ਇੱਕ ਫਾਇਬਰ ਚੈਨਲ ਜਾਂ iSCSI ਇੰਟਰਫੇਸ ਦਾ ਹਵਾਲਾ ਦਿੰਦਾ ਹੈ। ਇਹ ਸਮਰੱਥਾ ਸਿਸਟਮ-ਤੋਂ-ਸਟੋਰੇਜ਼ ਕੁਨੈਕਸ਼ਨ ਨੂੰ dm-multipath ਵਰਤ ਕੇ ਮਲਟੀਪਲ ਮਾਰਗ ਰਾਹੀਂ ਸਹਿਯੋਗ ਦਿੰਦੀ ਹੈ।

ਸੰਰਚਨਾ ਵਿੱਚ ਜੋ ਮਲਟੀਪਲ ਹੋਸਟ ਬੱਸ ਅਡਾਪਟਰ (HBA) ਵਰਤਦੀ ਹੈ, ਤੁਸੀਂ ਸਿਸਟਮ BIOS ਨੂੰ ਹੋਰ ਅਡਾਪਟਰ ਤੋਂ ਬੂਟ ਕਰਨ ਲਈ ਨਿਰਧਾਰਤ ਕਰ ਸਕਦੇ ਹੋ ਜੇ ਮੌਜੂਦਾ ਅਡਾਪਟਰ ਵਿੱਚ ਸਾਰੇ ਮਾਰਗ ਫੇਲ ਹੋ ਜਾਣ।

nfsroot

ਇਸ ਅੱਪਡੇਟ ਵਿੱਚ nfsroot ਨੂੰ ਪੂਰਾ ਸਹਿਯੋਗ ਹੈ। ਇਸ ਨਾਲ ਉਪਭੋਗੀ Red Hat Enterprise Linux 5.1 ਨੂੰ NFS ਰਾਹੀਂ ਰੂਟ (/) ਫਾਇਲ ਸਿਸਟਮ ਮਾਊਂਟ ਕਰਕੇ ਚਲਾ ਸਕਦੇ ਹਨ।

nfsroot ਪਹਿਲਾਂ Red Hat Enterprise Linux 5 ਵਿੱਚ ਤਕਨੀਕੀ ਜਾਣਕਾਰੀ ਵਿਸ਼ੇਸ਼ਤਾ ਸਟੇਟਲੈੱਸ ਲੀਨਕਸ ਦੇ ਹਿੱਸੇ ਵਜੋਂ ਦਿੱਤੀ ਗਈ ਸੀ। ਸਟੇਟਲੈੱਸ ਲੀਨਕਸ ਦੀ ਪੂਰੀ ਉਪਯੋਗਤਾ ਤਕਨੀਕੀ ਜਾਣਕਾਰੀ ਰਹਿੰਦੀ ਹੈ।

ਹੁਣ, nfsroot ਵਿੱਚ ਹੇਠਲੀਆਂ ਹਦਾਇਤਾਂ ਹਨ:

  • ਹਰੇਕ ਕਲਾਂਈਟ ਦਾ NFS ਸਰਵਰ ਉੱਪਰ ਆਪਣਾ ਵੱਖਰਾ ਰੂਟ ਫਾਇਲ ਸਿਸਟਮ ਹੋਣਾ ਜਰੂਰੀ ਹੈ। ਇਹ ਪਾਬੰਦੀ ਉਦੋਂ ਵੀ ਲਾਗੂ ਹੁੰਦੀ ਹੈ ਜਦੋਂ ਸਿਰਫ-ਪੜਨ ਵਾਲਾ ਰੂਟ ਵਰਤਿਆ ਜਾਂਦਾ ਹੋਵੇ।

  • SWAP ਨੂੰ NFS ਉੱਪਰ ਸਹਿਯੋਗ ਨਹੀਂ ਹੈ।

  • SELinux ਨੂੰ nfsroot ਕਲਾਂਈਟਾਂ ਉੱਪਰ ਯੋਗ ਨਹੀਂ ਕੀਤਾ ਜਾ ਸਕਦਾ ਹੈ। ਆਮ ਤੌਰ ਤੇ, Red Hat SELinux ਨੂੰ ਅਯੋਗ ਕਰਨ ਦੀ ਸਿਫਾਰਸ਼ ਨਹੀਂ ਕਰਦਾ ਹੈ। ਇਸੇ ਕਰਕੇ, ਗਾਹਕਾਂ ਨੂੰ ਇਸ ਕਾਰਵਾਈ ਲਈ ਸੁਰੱਖਿਆ ਨੂੰ ਧਿਆਨ ਵਿੱਚ ਰੱਖਣ ਚਾਹੀਦਾ ਹੈ।

nfsroot ਦੀ ਸੈਟਿੰਗ ਲਈ ਹੇਠਲੀ ਵਿਧੀ ਵੇਖੋ। ਇਹ ਵਿਧੀ ਤੁਹਾਡੇ ਨੈੱਟਵਰਕ ਜੰਤਰ eth0 ਸਮਝਦੀ ਹੈ ਅਤੇ ਸੰਬੰਧਿਤ ਨੈੱਟਵਰਕ ਡਰਾਈਵਰ tg3 ਸਮਝਦੀ ਹੈ। ਤੁਹਾਨੂੰ ਆਪਣੀ ਸਿਸਟਮ ਸੰਰਚਨਾ ਦੇ ਮੁਤਾਬਿਕ ਅਨੁਕੂਲ ਕਰਨਾ ਪਵੇਗਾ:

  1. ਆਪਣੀ home ਡਾਇਰੈਕਟਰੀ ਵਿੱਚ ਹੇਠਲੀ ਕਮਾਂਡ ਵਰਤ ਕੇ initrd ਬਣਾਓ:

    mkinitrd --with=tg3 --rootfs=nfs --net-dev=eth0 --rootdev=<nfs server ip>:/<path to nfsroot> ~/initrd-<kernel-version>.img <kernel-version>

    ਇਸ initrd ਨੂੰ Red Hat Enterprise Linux 5.1 ਕਰਨਲ ਵਰਤ ਕੇ ਬਣਾਉਣਾ ਜਰੂਰੀ ਹੈ।

  2. ਅੱਗੇ, initrd ਤੋਂ ਇੱਕ zImage.initrd ਈਮੇਜ਼ ਬਣਾਓ। zImage.initrd ਇੱਕ ਸੰਕੁਚਿਤ ਕਰਨਲ ਹੈ ਅਤੇ initrd ਇੱਕ ਈਮੇਜ਼ ਵਿੱਚ ਹੈ। ਹੇਠਲੀਆਂ ਕਮਾਂਡਾਂ ਵਰਤੋ:

    mkzimage /boot/System.map-<kernel-version> ~/initrd-<kernel-version>.img /usr/share/ppc64-utils/zImage.stub ~/zImage.initrd-<kernel-version>

  3. ਬਣਾਏ ਗਏ zImage.initrd-<kernel-version> ਨੂੰ ਆਪਣੇ tftp ਸਰਵਰ ਉੱਪਰ ਨਿਰਯਾਤ ਡਾਇਰੈਕਟਰੀ ਵਿੱਚ ਨਕਲ ਕਰੋ।

  4. ਜਾਂਚ ਕਰੋ ਕਿ nfs ਸਰਵਰ ਉੱਪਰਲੇ ਨਿਰਯਾਤ nfsroot ਫਾਇਲ ਸਿਸਟਮ ਵਿੱਚ ਜਰੂਰੀ ਬਾਇਨਰੀ ਅਤੇ ਮੈਡਿਊਲ ਹਨ। ਇਹ ਬਾਇਨਰੀਆਂ ਅਤੇ ਮੈਡਿਊਲ ਪਹਿਲੇ ਪਗ ਵਿੱਚ initrd ਬਣਾਉਣ ਲਈ ਵਰਤੇ ਕਰਨਲ ਦੇ ਵਰਜਨ ਮੁਤਾਬਿਕ ਹੀ ਹੋਣੇ ਚਾਹੀਦੇ ਹਨ।

  5. DHCP ਸਰਵਰ ਨੂੰ ਇਸ ਤਰਾਂ ਸੰਰਚਿਤ ਕਰੋ ਤਾਂ ਕਿ zImage.initrd-<kernel-version> ਟਾਰਗਿਟ ਨੂੰ ਪੁਆਂਇਟ ਕਰੇ।

    ਅਜਿਹਾ ਕਰਨ ਲਈ, DHCP ਸਰਵਰ ਦੀ /etc/dhcpd.conf ਫਾਇਲ ਵਿੱਚ ਹੇਠਲੀਆਂ ਇੰਦਰਾਜਾਂ ਸ਼ਾਮਿਲ ਕਰੋ:

    next-server <tftp hostname/IP address>;
    filename "<tftp-path>/zImage.initrd";
    

    ਯਾਦ ਰੱਖੋ ਕਿ <tftp-path> ਦੁਆਰਾ zImage.initrd ਵਾਲਾ ਮਾਰਗ tftp-ਨਿਰਯਾਤ ਡਾਇਰੈਕਟਰੀ ਵਿੱਚ ਦੇਣਾ ਚਾਹੀਦਾ ਹੈ। ਉਦਾਹਰਨ ਲਈ, ਜੇ zImage.initrd ਲਈ ਪੂਰੀ ਮਾਰਗ /tftpboot/mykernels/zImage.initrd ਅਤੇ /tftpboot/ ਲਈ ਪੂਰੀ ਮਾਰਗ tftp-ਨਿਰਯਾਤ ਡਾਇਰੈਕਟਰੀ ਹੋਵੇ, ਤਾਂ <tftp-path> ਦਾ ਮੁੱਲ mykernels/zImage.initrd ਹੋਣਾ ਚਾਹੀਦਾ ਹੈ।

  6. ਅੰਤ ਵਿੱਚ, ਸਿਸਟਮ ਦਾ ਬੂਟ ਸੰਰਚਨਾ ਪੈਰਾਮੀਟਰ ਇਸ ਤਰਾਂ ਨਿਰਧਾਰਤ ਕਰੋ ਕਿ ਇਹ ਨੈੱਟਵਰਕ ਜੰਤਰ ਤੋਂ ਬੂਟ ਕਰ ਸਕੇ (ਇਸ ਉਦਾਹਰਨ ਵਿੱਚ, ਨੈੱਟਵਰਕ ਜੰਤਰ eth0 ਹੁੰਦਾ ਹੈ)।

GFS2

GFS2 GFS ਦੀ ਇੱਕ ਵਧੀਕ ਸੋਧ ਹੈ। ਇਸ ਅੱਪਡੇਟ ਵਿੱਚ ਕੁਝ ਜਰੂਰੀ ਸੋਧਾਂ ਹਨ ਜੋ ਆਨ-ਡਿਸਕ ਫਾਇਲ ਸਿਸਟਮ ਫਾਰਮੈਟ ਲਈ ਜਰੂਰੀ ਸਨ। gfs2_convert ਸਹੂਲਤ ਵਰਤ ਕੇ GFS ਫਾਇਲ ਸਿਸਟਮ ਨੂੰ GFS2 ਵਿੱਚ ਤਬਦੀਲ ਕੀਤਾ ਜਾ ਸਕਦਾ ਹੈ, ਜਿਸ ਨਾਲ GFS ਫਾਇਲ ਸਿਸਟਮ ਦਾ ਮੈਟਾਡਾਟਾ ਅੱਪਡੇਟ ਹੁੰਦਾ ਹੈ।

GFS2 ਅਸਲ ਵਿੱਚ Red Hat Enterprise Linux 5 ਨਾਲ ਤਕਨੀਕੀ ਜਾਣਕਾਰੀ ਦੇ ਤੌਰ ਤੇ ਜਾਰੀ ਕੀਤਾ ਗਿਆ ਸੀ, ਅਤੇ ਹੁਣ ਇਸ ਅੱਪਡੇਟ ਵਿੱਚ ਪੂਰੀ ਤਰਾਂ ਸਹਿਯੋਗੀ ਹੈ। ਬੈਂਚਮਾਰਕ ਜਾਂਚ ਤੋਂ ਹੇਠ ਦਿੱਤਿਆਂ ਦੀ ਕਾਰਜਕੁਸ਼ਲਤਾ ਦਾ ਪਤਾ ਚੱਲਦਾ ਹੈ:

  • ਇੱਕੋ ਡਾਇਰੈਕਟਰੀ ਵਿੱਚ ਵਧੇਰੇ ਵਰਤੋਂ ਅਤੇ ਤੇਜ ਡਾਇਰੈਕਟਰੀ ਜਾਂਚ (ਪੋਸਟਮਾਰਕ ਬੈਂਚਮਾਰਕ)

  • ਸਮਕਾਲੀ I/O ਕਿਰਿਆਵਾਂ (fstest ਬੈਂਚਮਾਰਕ ਜਾਂਚ ਤੋਂ ਸੁਨੇਹਾ ਕਾਰਜਾਂ ਜਿਵੇਂ TIBCO ਲਈ ਕਾਰਜਕੁਸ਼ਲਤਾ ਵਾਧੇ ਦਾ ਪਤਾ ਚੱਲਦਾ ਹੈ)

  • ਕੈਸ਼ ਵਿੱਚ ਪੜਨਾ, ਕਿਉਂ ਕਿ ਉੱਥੇ ਕੋਈ ਲਾਕਿੰਗ ਨਹੀਂ ਹੁੰਦੀ

  • ਪਹਿਲਾਂ-ਨਿਰਧਾਰਤ ਫਾਇਲਾਂ ਵਿੱਚ ਸਿੱਧੀ I/O

  • NFS ਫਾਇਲ ਵੇਖਣ ਬਾਰੇ ਪਰਬੰਧਨ ਕਰਦੀ ਹੈ

  • df, ਕਿਉਂਕਿ ਹੁਣ ਸਥਾਪਨ ਜਾਣਕਾਰੀ ਸੰਭਾਲੀ ਗਈ ਹੈ

ਇਸ ਦੇ ਨਾਲ, GFS2 ਵਿੱਚ ਹੇਠਲੀਆਂ ਤਬਦੀਲੀਆਂ ਵੀ ਹਨ:

  • ਜਰਨਲਜ਼ (journals) ਹੁਣ (ਲੁਕਵੀਆਂ) ਫਾਇਲਾਂ ਹਨ ਨਾ ਕਿ ਮੈਟਾਡਾਟਾ। ਜਰਨਲਜ਼ (Journals) ਹੁਣ ਆਰਜੀ ਤੌਰ ਸ਼ਾਮਿਲ ਕੀਤੇ ਜਾ ਸਕਦੇ ਹਨ ਜਿਵੇਂ ਵਾਧੂ ਸਰਵਰ ਇੱਕ ਫਾਇਲ ਸਿਸਟਮ ਨੂੰ ਮਾਊਂਟ ਕਰਦਾ ਹੈ।

  • ਕੋਟਾ (quotas) ਨੂੰ ਹੁਣ ਮਾਊਂਟ ਚੋਣ quota=<on|off|account> ਨਾਲ ਯੋਗ ਅਤੇ ਅਯੋਗ ਕੀਤਾ ਜਾ ਸਕਦਾ ਹੈ

  • ਅਸਫਲਤਾ ਵੇਲੇ ਜਰਨਲਜ਼ (journals) ਨੂੰ ਮੁੜ-ਚਲਾਉਣ ਲਈ quiesce ਦੀ ਲੋੜ ਨਹੀਂ ਪੈਂਦੀ ਹੈ

  • ਨੈਨੋ-ਸਕਿੰਟ ਸਮਾਂ-ਮੋਹਰ ਨੂੰ ਸਹਿਯੋਗ ਹੈ

  • ext3 ਵਾਂਗ, GFS2 ਹੁਣ data=ordered ਵਿਧੀ ਨੂੰ ਸਹਿਯੋਗ ਦਿੰਦੀ ਹੈ

  • ਵਿਸ਼ੇਸਤਾ ਸੈਟਿੰਗ lsattr() ਅਤੇ chattr() ਹੁਣ ਮਿਆਰੀ ioctl() ਰਾਹੀਂ ਸਹਿਯੋਗੀ ਹਨ

  • 16TB ਤੋਂ ਜਿਆਦਾ ਫਾਇਲ ਸਿਸਟਮ ਅਕਾਰ ਨੂੰ ਹੁਣ ਸਹਿਯੋਗ ਹੈ

  • GFS2 ਇੱਥ ਮਿਆਰੀ ਫਾਇਲ ਸਿਸਟਮ ਹੈ, ਅਤੇ ਨਾਨ-ਕਲੱਸਟਰਡ ਸੰਰਚਨਾ ਵਿੱਚ ਵਰਤਿਆ ਜਾ ਸਕਦਾ ਹੈ

ਡਰਾਈਵਰ ਅੱਪਡੇਟ ਪਰੋਗਰਾਮ

ਡਰਾਈਵਰ ਅੱਪਡੇਟ ਪਰੋਗਰਾਮ (DUP) ਨੂੰ ਥਰਡ-ਪਾਰਟੀ ਗਾਹਕਾਂ (ਜਿਵੇਂ OEMs) ਲਈ ਬਣਾਇਆ ਗਿਆ ਸੀ ਤਾਂ ਕਿ ਉਹ ਆਪਣਾ ਜੰਤਰ ਡਰਾਈਵਰ ਅਤੇ ਹੋਰ ਲੀਨਕਸ ਕਰਨਲ ਮੈਡਿਊਲਾਂ ਨੂੰ Red Hat Enterprise Linux 5 ਸਿਸਟਮ ਉੱਪਰ ਡਿਸਟਰੀਬਿਊਸ਼ਨ ਕਨਟੇਨਰਾਂ ਦੇ ਤੌਰ ਤੇ RPM ਪੈਕੇਜ ਵਰਤ ਕੇ ਸ਼ਾਮਿਲ ਕਰ ਸਕਣ।

Red Hat Enterprise Linux 5.1 ਵਿੱਚ DUP ਦੇ ਕਈ ਅੱਪਡੇਟ ਹਨ, ਜਿਵੇਂ ਕਿ:

  • ਡਰਾਈਵਰ ਅੱਪਡੇਟ ਡਿਸਕ ਰਾਹੀਂ ਇੰਸਟਾਲ-ਸਮਾਂ ਡਰਾਈਵਰ ਅੱਪਡੇਟ ਨੂੰ ਹੁਣ ਸਹਿਯੋਗ ਹੈ

  • ਸਿਸਟਮ ਬੂਟ-ਮਾਰਗ ਨੂੰ ਪ੍ਰਭਾਵ ਪਾਉਣ ਵਾਲੇ ਬੂਟ-ਮਾਰਗ ਡਰਾਈਵਰ ਅੱਪਡੇਟ ਨੂੰ ਸਹਿਯੋਗ ਹੈ

  • ਐਡਵਾਂਸਡ ਲੀਨਕਸ ਸਾਊਂਡ ਆਰਕੀਟੈਕਚਰ (ALSA) ਦੇ ਥਰਡ-ਪਾਰਟੀ ਪੈਕਜ ਨੂੰ ਹੁਣ ਸਹਿਯੋਗ ਨਹੀਂ ਹੈ

ਅੱਗੇ, ਵੱਖ-ਵੱਖ ਅੱਪਡੇਟ ਕਰਨਲ ABI ਚਿੰਨ ਵਾਈਟਲਿਸਟ ਤੇ ਲਾਗੂ ਕੀਤੇ ਗਏ ਸਨ। ਇਹ ਵਾਈਟਲਿਸਟਾਂ ਪੈਕਜਿੰਗ ਡਰਾਈਵਰ ਦੁਆਰਾ ਇਹ ਪਤਾ ਕਰਨ ਲਈ ਵਰਤੀਆਂ ਜਾਂਦੀਆਂ ਕਿ ਕਰਨਲ ਦੁਆਰਾ ਦਿੱਤੇ ਕਿਹੜੇ-ਕਿਹੜੇ ਚਿੰਨ ਅਤੇ ਡਾਟਾ ਢਾਂਚੇ ਥਰਡ-ਪਾਰਟੀ ਡਰਾਈਵਰ ਵਿੱਚ ਵਰਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ, http://www.kerneldrivers.org/RedHatKernelModulePackages ਵੇਖੋ।

ਡਰਾਈਵਰ ਅੱਪਡੇਟ

ਆਮ ਡਰਾਈਵਰ ਅੱਪਡੇਟ
  • acpi: ibm_acpiਮੈਡਿਊਲ ਨੂੰ Lenovo ਲੈਪਟਾਪਾਂ ਲਈ ਕਈ ACPI ਅਤੇ ਡੌਕਿੰਗ ਸਟੇਸ਼ਨ ਮੁੱਦਿਆ ਲਈ ਅੱਪਡੇਟ ਕੀਤਾ ਗਿਆ ਹੈ।

  • ipmi: kthread ਦੀ ਪੋਲਿੰਗ ਨਹੀਂ ਚੱਲਦੀ ਜਦੋਂ ਹਾਰਡਵੇਅਰ ਰੁਕਾਵਟ ਬੇਸਬੋਰਡ ਮੈਨੇਜਮੈਂਟ ਕੰਟਰੋਲਰ ਨੂੰ ਨਿਰਧਾਰਤ ਕੀਤਾ ਜਾਂਦਾ ਹੈ।

  • sata: SATA/SAS ਨੂੰ ਵਰਜਨ 2.6.22-rc3 ਤੱਕ ਅੱਪਡੇਟ ਕੀਤਾ ਗਿਆ ਹੈ।

  • openib ਅਤੇ openmpi: ਨੂੰ OFED (ਓਪਨਫੈਬਰਿਕਸ ਇੰਟਰਪਰਾਈਜ਼ ਡਿਸਟਰੀਬਿਊਸ਼ਨ) ਵਰਜਨ 1.2 ਤੱਕ ਅੱਪਡੇਟ ਕੀਤਾ ਗਿਆ ਹੈ।

  • powernow-k8: ਵਰਜਨ 2.0.0 ਤੱਕ ਅੱਪਗਰੇਡ ਕੀਤਾ ਗਿਆ ਹੈ ਤਾਂ ਕਿ Greyhound ਨੂੰ ਪੂਰੀ ਤਰਾਂ ਸਹਿਯੋਗ ਮਿਲ ਸਕੇ।

  • xinput: ਪੂਰੇ RSA ਸਹਿਯੋਗ ਨੂੰ ਯੋਗ ਕਰਨ ਲਈ ਸ਼ਾਮਿਲ ਕੀਤਾ ਗਿਆ ਹੈ।

  • aic94xx: ਵਰਜਨ 1.0.2-1 ਤੱਕ ਅੱਪਗਰੇਡ ਕੀਤਾ, ਕਿਉਂਕਿ ਈਮਬੈਡਡ ਸੀਕੁਇੰਸਰ ਫਰਮਵੇਅਰ ਨੂੰ v17 ਤੱਕ ਅੱਪਗਰੇਡ ਕੀਤਾ ਹੈ। ਇਹਨਾਂ ਅੱਪਡੇਟਾਂ ਵਿੱਚ ਹੇਠਲੀਆਂ ਤਬਦੀਲੀਆਂ ਹਨ:

    • ਐਕਸਪੈਂਡਰਜ਼ ਵਾਲੇ ਪਲੇਟਫਾਰਮਾਂ ਉੱਪਰ ascb ਰੇਸ ਕੰਡੀਸ਼ਨ ਸਥਿਰ ਕੀਤੀ ਗਈ ਹੈ

    • REQ_TASK_ABORT ਅਤੇ DEVICE_RESET ਹੈਂਡਲਰਜ਼ ਸ਼ਾਮਿਲ ਕੀਤੇ ਹਨ

    • ਭੌਤਿਕ ਪੋਰਟਾਂ ਹੁਣ ਖੋਜ ਗਲਤੀ ਤੋਂ ਬਾਅਦ ਠੀਕ ਤਰਾਂ ਸਾਫ ਕੀਤੀਆਂ ਗਈਆਂ ਹਨ

    • phys ਨੂੰ ਹੁਣ sysfs ਰਾਹੀਂ ਯੋਗ ਅਤੇ ਅਯੋਗ ਕੀਤਾ ਜਾ ਸਕਦਾ ਹੈ

    • DDB ਦੀ ਰੇਸ ਕੰਡੀਸ਼ਨ ਤੋਂ ਬਚਣ ਲਈ DDB ਲਾਕ ਦੀ ਐਕਸਟੈਂਡਡ ਵਰਤੋਂ

ਆਡੀਓ

ALSA ਨੂੰ ਵਰਜਨ 1.0.14 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਹੇਠਲੇ ਹੱਲ ਕੀਤੇ ਗਏ ਹਨ:

  • IBM Taroko (M50) ਉੱਪਰ ਅਵਾਜ਼ ਸਮੱਸਿਆ ਹੱਲ ਕੀਤੀ ਗਈ ਹੈ

  • ਰੀਅਲਟੈੱਕ ALC861 ਹੁਣ ਸਹਿਯੋਗੀ ਹੈ

  • xw8600 ਅਤੇ xw6600 ਉੱਪਰ ਮਾਊਂਟ ਸਮੱਸਿਆ ਹੱਲ ਕੀਤੀ ਗਈ ਹੈ

  • ADI 1884 ਆਡੀਓ ਹੁਣ ਸਹਿਯੋਗੀ ਹੈ

  • xw4600 ਉੱਪਰ ਆਡੀਓ ਸਮੱਸਿਆ ਹੱਲ ਕੀਤੀ ਗਈ ਹੈ

PCI
  • PCIX ਅਤੇ PCI-ਐਕਸਪ੍ਰੈੱਸ ਲਈ ਵੱਧ-ਤੋਂ-ਵੱਧ ਪੜਨ ਬੇਨਤੀਆਂ ਨਿਰਧਾਰਤ ਕਰਨ ਲਈ ਫੰਕਸ਼ਨ ਕਾਲਾਂ ਸ਼ਾਮਿਲ ਕੀਤੀਆਂ ਗਈਆਂ ਹਨ

  • IBM ਸਿਸਟਮ P ਮਸ਼ੀਨਾਂ ਹੁਣ PCI-ਐਕਸਪ੍ਰੈੱਸ ਹਾਟ-ਪਲੱਗਿੰਗ ਲਈ ਸਹਿਯੋਗੀ ਹਨ

  • SB600 SMBus ਸਹਿਯੋਗ ਲਈ ਜਰੂਰੀ ਡਰਾਈਵਰ ਅਤੇ PCI ID ਸ਼ਾਮਿਲ ਕੀਤੇ ਗਏ ਹਨ

ਨੈੱਟਵਰਕ
  • e1000 ਡਰਾਈਵਰ: ਵਰਜਨ 7.3.20-k2 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ I/OAT-ਯੋਗ ਚਿੱਪਸੈੱਟਾਂ ਨੂੰ ਸਹਿਯੋਗ ਮਿਲ ਸਕੇ।

  • bnx2 ਡਰਾਈਵਰ: ਵਰਜਨ 1.5.11 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ 5709 ਹਾਰਡਵੇਅਰ ਨੂੰ ਸਹਿਯੋਗ ਮਿਲ ਸਕੇ।

  • B44 ਈਥਰਨੈੱਟ ਡਰਾਈਵਰ: ਅੱਪਸਟਰੀਮ ਵਰਜਨ 2.6.22-rc4 ਤੋਂ ਬੈਕਪੋਰਟ। ਇਸ ਵਿੱਚ ਹੇਠਲੀਆਂ ਤਬਦੀਲੀਆਂ ਹਨ:

    • ਕਈ endianness ਹੱਲ ਕੀਤੇ ਗਏ ਹਨ

    • DMA_30BIT_MASK ਹੁਣ ਵਰਤਿਆ ਗਿਆ ਹੈ

    • skb_copy_from_linear_data_offset() ਹੁਣ ਵਰਤਿਆ ਗਿਆ ਹੈ

    • spin_lock_irqsave() ਵਿੱਚ ਹੁਣ ਸੁਰੱਖਿਅਤ ਰੁਕਾਵਟ ਅਯੋਗਤਾ ਸ਼ਾਮਿਲ ਹੈ

    • ਸਧਾਰਨ ਗਲਤੀ ਜਾਂਚ ਮੁੜ-ਪ੍ਰਾਪਤੀ ਦੌਰਾਨ ਕੀਤੀ ਜਾਂਦੀ ਹੈ

    • ਮਲਟੀਕਾਸਟ ਲਈ ਕਈ ਲਾਗੂ ਕੀਤੇ ਗਏ ਹਨ

    • ਚਿੱਪ ਰੀਸੈੱਟ ਹੁਣ ਪਹਿਲਾਂ ਨਾਲੋਂ ਜਿਆਦਾ ਸਮਾਂ ਲੈਂਦਾ ਹੈ

  • Marvell sky2 ਡਰਾਈਵਰ: ਬੱਗ ਹੱਲ ਕਰਨ ਲਈ ਵਰਜਨ 1.14 ਤੱਕ ਅੱਪਡੇਟ ਕੀਤੇ ਗਿਆ ਹੈ ਜਿਸ ਨਾਲ ਕਰਨਲ ਪੈਨਿਕ ਹੁੰਦਾ ਸੀ ਜਦੋਂ ifup/ifdown ਕਮਾਂਡਾਂ ਲਗਾਤਾਰ ਚਲਾਈਆਂ ਜਾਂਦੀਆਂ ਸੀ।

  • forcedeth-0.60 ਡਰਾਈਵਰ: ਹੁਣ ਇਸ ਰੀਲੀਜ਼ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਰੀਲੀਜ਼ ਵਿੱਚ ਗਾਹਕਾਂ ਲਈ ਜੋ NVIDIA ਦੇ MCP55 ਮਦਰਬੋਰਡ ਚਿੱਪਸੈੱਟ ਅਤੇ ਅਨੁਸਾਰੀ ਆਨ-ਬੋਰਡ NIC ਵਰਤਦੇ ਹਨ, ਕਈ ਗੰਭੀਰ ਬੱਗ ਹੱਲ ਕੀਤੇ ਗਏ ਹਨ।

  • ixgb ਡਰਾਈਵਰ: ਆਖਰੀ ਵਰਜਨ (1.0.126) ਤੱਕ ਅੱਪਡੇਟ ਕੀਤਾ ਗਿਆ ਹੈ।

  • netxen_nic ਡਰਾਈਵਰ: ਵਰਜਨ 3.4.2-2 ਨੂੰ ਸ਼ਾਮਿਲ ਕੀਤਾ ਗਿਆ ਹੈ ਤਾਂ NetXen 10GbE ਨੈੱਟਵਰਕ ਕਾਰਡਾਂ ਨੂੰ ਸਹਿਯੋਗ ਮਿਲ ਸਕੇ।

  • Chelsio 10G ਈਥਰਨੈੱਟ ਨੈੱਟਵਰਕ ਕੰਟਰੋਲਰ ਹੁਣ ਸਹਿਯੋਗੀ ਹੈ।

  • PCI ਗਲਤੀ ਮੁੜ-ਪ੍ਰਾਪਤੀ ਲਈ s2io ਜੰਤਰ ਲਈ ਸ਼ਾਮਿਲ ਸਹਿਯੋਗ।

  • ਬਰਾਡਕਾਮ ਵਾਇਰਲੈੱਸ ਈਥਰਨੈੱਟ ਡਰਾਈਵਰ ਡਰਾਈਵਰ ਹੁਣ nx6325 ਲਈ PCI ID ਨੂੰ ਸਹਿਯੋਗ ਦਿੰਦਾ ਹੈ।

  • ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ASSERTION FAILED ਗਲਤੀ ਆਉਂਦੀ ਸੀ ਜਦੋਂ BCM4306 ਨੂੰ ifup ਰਾਹੀਂ ਚਾਲੂ ਕੀਤਾ ਜਾਂਦਾ ਹੈ।

  • ixgb ਡਰਾਈਵਰ: ਇਸ ਨੂੰ Intel 10-gigabit ਈਥਰਨੈੱਟ ਕਾਰਡ ਲਈ EEH PCI ਗਲਤੀ ਮੁੜ-ਪ੍ਰਾਪਤੀ ਸਹਿਯੋਗ ਸ਼ਾਮਿਲ ਕਰਨ ਲਈ ਅੱਪਡੇਟ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ, /usr/share/doc/kernel-doc-<kernel version>/Documentation/pci-error-recovery.txt ਵੇਖੋ।

  • qla3xxx ਡਰਾਈਵਰ: ਮੁੜ-ਯੋਗ ਅਤੇ ਵਰਜਨ 2.03.00-k3 ਤੱਕ ਅੱਪਡੇਟ ਕੀਤਾ ਗਿਆ ਹੈ ਜਿਸ ਨਾਲ QLogic iSCSI ਅਡਾਪਟਰਾਂ ਲਈ ਬਿਨਾਂ iSCSI ਵਰਤੇ ਨੈੱਟਵਰਕਿੰਗ ਸਹਿਯੋਗ ਮਿਲਦਾ ਹੈ।

  • Intel PRO/Wireless 3945ABG ਨੈੱਟਵਰਕ ਡਰਾਈਵਰ: ਵਰਜਨ 1.2.0 ਤੱਕ ਅੱਪਡੇਟ ਕੀਤਾ ਗਿਆ ਸੀ। ਇਸ ਅੱਪਡੇਟ ਨਾਲ ਕਈ ਮੁੱਦੇ ਹੱਲ ਕੀਤੇ ਗਏ ਹਨ, ਜਿਵੇਂ ਕਿ ਸਾਫਟ ਲਾਕਅੱਪ ਬੱਗ ਜੋ ਕਈ ਲੈਪਟਾਪਾਂ ਉੱਪਰ ਕੁਝ ਕਾਰਨਾਂ ਕਰਕੇ ਵਾਪਰਦਾ ਸੀ।

  • qla2xxx: ਡਰਾਈਵਰ ਨੂੰ ਵਰਜਨ 8.01.07-k6 ਤੱਕ ਅੱਪਗਰੇਡ ਕੀਤੇ ਗਿਆ ਹੈ। ਇਸ ਵਿੱਚ ਕਈ ਤਬਦੀਲੀਆਂ ਹਨ, ਜਿਵੇਂ ਕਿ:

    • iIDMA ਹੁਣ ਸਹਿਯੋਗੀ ਹੈ

    • ਹੇਠਲੇ ਫਾਈਬਰ ਚੈਨਲ ਗੁਣ ਹੁਣ ਸਹਿਯੋਗੀ ਹਨ:

      • ਨਿਸ਼ਾਨ ਨੋਡ-ਨਾਂ

      • ਸਿਸਟਮ ਮੇਜ਼ਬਾਨ-ਨਾਂ

      • ਫੈਬਰਿਕ ਨਾਂ

      • ਮੇਜ਼ਬਾਨ ਪੋਰਟ ਸਥਿਤੀ

    • ਟਰੇਸ-ਕੰਟਰੋਲ async ਘਟਨਾਵਾਂ ਦਾ ਹੁਣ ਲਾਗ ਨਹੀਂ ਹੁੰਦਾ

    • ਰੀ-ਸੈੱਟ ਪਰਬੰਧਨ ਲਾਜ਼ਿਕ ਠੀਕ ਕੀਤਾ ਗਿਆ ਹੈ

    • MSI-X ਹੁਣ ਸਹਿਯੋਗੀ ਹੈ

    • IRQ-0 ਕਾਰਜਾਂ ਦਾ ਹੁਣ ਪ੍ਰਤੀ ਸਿਸਟਮ ਪਰਬੰਧਨ ਕੀਤਾ ਜਾਂਦਾ ਹੈ

    • NVRAM ਅੱਪਡੇਟ ਤੁਰੰਤ ਲਾਗੂ ਹੁੰਦੇ ਹਨ

IPMI

ਇਸ ਰੀਲੀਜ਼ ਵਿੱਚ IPMI ਡਰਾਈਵਰ ਦਾ ਇੱਕ ਅੱਪਡੇਟ ਹੈ ਜਿਸ ਵਿੱਚ ਵਰਜਨ 2.6.21.3 ਦੀਆਂ ਅੱਪਸਟਰੀਮ ਤਬਦੀਲੀਆਂ ਸ਼ਾਮਿਲ ਹਨ, ਜਿਨਾਂ ਵਿੱਚ 2.6.22-rc-4 ਕਈ ਪੈਚ ਵੀ ਹਨ। ਇਸ ਅੱਪਡੇਟ ਵਿੱਚ ਹੇਠਲੀਆਂ ਤਬਦੀਲੀਆਂ (ਹੋਰ ਵਾਗੂੰ) ਹਨ:

  • ipmi_si_intf ਵਿੱਚ ਅਸੀਮਿਤ ਡਾਟਾ ਬੱਗ ਹੱਲ ਕੀਤਾ ਗਿਆ ਹੈ

  • kipmid ਹੁਣ ਚਾਲੂ ਨਹੀਂ ਹੁੰਦਾ ਜੇ ਹੋਰ ਡਰਾਈਵਰ ਕਿਸੇ ਰੁਕਾਵਟ ਨੂੰ ਸਹਿਯੋਗ ਦਿੰਦਾ ਹੈ

  • ਉਪਭੋਗੀ ਹੁਣ ਕਰਨਲ ਡੈਮਨ enable ਨੂੰ force_kipmid ਰਾਹੀਂ ਮੁੜ-ਸਥਾਪਤ ਕਰ ਸਕਦੇ ਹਨ

  • ਪ੍ਰਤੀ-ਚੈਨਲ ਕਮਾਂਡ ਰਜਿਸਟਰੇਸ਼ਨ ਹੁਣ ਸਹਿਯੋਗੀ ਹੈ

  • MAX_IPMI_INTERFACES ਹੁਣ ਵਰਤਿਆ ਨਹੀਂ ਜਾਏਗਾ

  • ਹਾਟ ਸਿਸਟਮ ਇੰਟਰਫੇਸ ਹਟਾਉਣ ਲਈ ਹੁਣ ਸਹਿਯੋਗ ਹੈ

  • ਫਰਮਵੇਅਰ ਅੱਪਡੇਟ ਸਹਿਯੋਗ ਲਈ ਨਿਗਰਾਨੀ ਵਿਧੀ ਸ਼ਾਮਿਲ ਕੀਤੀ ਗਈ ਹੈ

  • pigeonpoint IPMC ਲਈ poweroff ਸਹਿਯੋਗ ਸ਼ਾਮਿਲ ਕੀਤਾ ਗਿਆ ਹੈ

  • BT ਸਬ-ਡਰਾਈਵਰ ਹੁਣ ਲੰਬੇ ਸਮਾਂ-ਅੰਤਰਾਲਾਂ ਨੂੰ ਸਹਿਯੋਗ ਦੇ ਸਕਦਾ ਹੈ

  • ਤੁਰੰਤ ਹਟਾਉਣ ਤੇ ਠੀਕ ਸਫਾਈ ਲਈ pci_remove ਪਰਬੰਧਨ ਸ਼ਾਮਿਲ ਕੀਤਾ ਗਿਆ ਹੈ

ਨਵੇਂ ਮੈਡਿਊਲ ਪੈਰਾਮੀਟਰਾਂ ਬਾਰੇ ਵਧੇਰੇ ਜਾਣਕਾਰੀ ਲਈ, /usr/share/doc/kernel-doc-<kernel version>/Documentation/IPMI.txt ਵੇਖੋ।

SCSI
  • SCSI ਬਲੈਕਲਿਸਟ ਨੂੰ Red Hat Enterprise Linux 4 ਤੋਂ ਇਸ ਰੀਲੀਜ਼ ਵਿੱਚ ਪੋਰਟ ਕੀਤਾ ਗਿਆ ਹੈ।

  • aic79xx ਡਰਾਈਵਰ ਲਈ PCI IDs ਸ਼ਾਮਿਲ ਕੀਤਾ ਗਿਆ ਹੈ।

  • aacraid ਡਰਾਈਵਰ: ਵਰਜਨ 1.1.5-2437 ਤੱਕ ਅੱਪਡੇਟ ਕੀਤਾ ਗਿਆ ਹੈ ਤਾਂ ਕਿ PRIMERGY RX800S2 ਅਤੇ RX800S3 ਸਹਿਯੋਗੀ ਹੋ ਸਕਣ।

  • megaraid_sas ਡਰਾਈਵਰ: ਵਰਜਨ 3.10 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ bios_param ਲਈ ਐਂਟਰੀ ਪੁਆਂਇਟ ਦਿੱਤਾ ਗਿਆ ਹੈ, ਜੋ IOCTL ਮੈਮੋਰੀ ਪੂਲ ਸ਼ਾਮਿਲ ਕਰਦਾ ਹੈ, ਅਤੇ ਕਈ ਬੱਗ ਵੀ ਹੱਲ ਕੀਤੇ ਹਨ।

  • Emulex lpfc ਡਰਾਈਵਰ: ਵਰਜਨ 8.1.10.9 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਤਬਦੀਲੀਆਂ ਸ਼ਾਮਿਲ ਹਨ, ਜਿਵੇਂ ਕਿ:

    • ioctl ਮਾਰਗ ਵਿੱਚ host_lock ਪਰਬੰਧਨ ਹੱਲ ਕੀਤਾ ਗਿਆ ਹੈ

    • AMD ਚਿੱਪਸੈੱਟ ਹੁਣ ਸਵੈ ਹੀ ਖੋਜਿਆ ਜਾਂਦਾ ਹੈ, ਅਤੇ DMA ਲੰਬਾਈ ਨੂੰ 1024 ਬਾਈਟ ਤੱਕ ਘਟਾ ਦਿੰਦਾ ਹੈ

    • ਮੋਡ ਹੁਣ dev_loss_tmo ਦੌਰਾਨ ਹਟਾਏ ਨਹੀਂ ਜਾਣਗੇ ਜੇ ਖੋਜ ਜਾਰੀ ਹੈ

    • 8GB ਲਿੰਕ ਸਪੀਡ ਹੁਣ ਯੋਗ ਕੀਤੀ ਗਈ ਹੈ

  • ਹੇਠਲੀਆਂ ਤਬਦੀਲੀਆਂ ਲਾਗੂ ਕਰਨ ਲਈ qla4xxx ਡਰਾਈਵਰ ਅੱਪਡੇਟ ਕੀਤਾ ਗਿਆ ਹੈ:

    • IPV6, QLE406x ਅਤੇ ioctl ਮੈਡਿਊਲਾਂ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ

    • mutex_lock ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ਲਾਕਅੱਪ ਹੁੰਦਾ ਸੀ

    • qla4xxx ਅਤੇ qla3xxx ਦਾ ਜਾਂਚ ਮੁੱਦਾ ਹੱਲ ਕੀਤਾ ਗਿਆ ਹੈ ਜਦੋਂ ਕਿਸੇ ਵੀ ਇੰਟਰਫੇਸ ਨੂੰ ਲੋਡ/ਅਨਲੋਡ ਕਰੀਦਾ ਹੈ

  • mpt fusion ਡਰਾਈਵਰ: ਵਰਜਨ 3.04.04 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਅੱਪਡੇਟ ਵਿੱਚ ਕਈ ਤਬਦੀਲੀਆਂ ਹਨ, ਜਿਵੇਂ ਕਿ:

    • ਕਈ ਗਲਤੀ ਪਰਬੰਧਨ ਬੱਗ ਹੱਲ ਕੀਤੇ ਗਏ ਹਨ

    • mptsas ਹੁਣ ਟਾਰਗਿਟ ਰੀਸੈੱਟ ਨੂੰ ਕ੍ਰਮਬੱਧ ਕਰਦੀ ਹੈ

    • mptsas ਅਤੇ mptfc ਹੁਣ ਲਾਜ਼ੀਕਲ ਯੂਨਿਟ ਨੰਬਰ (LUN) 255 ਤੋਂ ਜਿਆਦਾ ਟਾਰਗਿਟਾਂ ਲਈ ਸਹਿਯੋਗੀ ਹੈ।

    • ਇੱਕ LSI mptspi ਡਰਾਈਵਰ ਰਿਗਰੈਸ਼ਨ ਹੱਲ ਕੀਤਾ ਗਿਆ ਹੈ ਜੋ DVD ਡਰਾਈਵਰ ਦੀ ਕਾਰਜਕੁਸ਼ਲਤਾ ਨੂੰ ਬਹੁਤ ਘੱਟ ਕਰ ਦਿੰਦਾ ਸੀ

    • ਜਦੋਂ ਇੱਕ LSI SCSI ਜੰਤਰ BUSY ਹਾਲਤ ਦੱਸਦਾ ਹੈ, I/O ਕਾਰਜ ਕਈ ਵਾਰ ਕੋਸ਼ਿਸ਼ ਕਰਨ ਤੇ ਫੇਲ ਨਹੀਂ ਹੁੰਦਾ

    • RAID ਲੜੀ ਹੁਣ ਸਵੈਚਾਲਤ-ਮੁੜ-ਬਣਾਉਣ ਤੋਂ ਬਾਅਦ ਉਪਲੱਬਧ ਹੋਵੇਗੀ

  • arcmsr ਡਰਾਈਵਰ: ਸ਼ਾਮਿਲ ਕੀਤਾ ਗਿਆ ਹੈ ਤਾਂ ਕਿ Areca ਰੇਡ (RAID) ਕੰਟਰੋਲਰ ਨੂੰ ਸਹਿਯੋਗ ਮਿਲ ਜਾਏ।

  • 3w-9xxx ਮੈਡਿਊਲ: 3ware 9650SE ਦੇ ਸਹਿਯੋਗ ਦੇਣ ਲਈ ਅੱਪਡੇਟ ਕੀਤਾ ਗਿਆ ਹੈ।

ਕਰਨਲ-ਸੰਬੰਧੀ ਅੱਪਡੇਟ

  • CIFS ਕਲਾਂਈਟ ਨੂੰ ਵਰਜਨ 1.48aRH ਤੱਕ ਅੱਪਡੇਟ ਕੀਤੀ ਗਿਆ ਹੈ। ਇਹ 1.48a ਰੀਲੀਜ਼ ਤੇ ਅਧਾਰਿਤ ਹੈ, ਜਿਸ ਵਿੱਚ ਹੇਠਲੀਆਂ ਤਬਦੀਲੀਆਂ ਵਾਲੇ ਪੈਚ ਹਨ:

    • ਮਾਊਂਟ ਚੋਣ sec=none ਨਾਲ ਹੁਣ ਅਣਪਛਾਤਾ ਮਾਊਂਟ ਹੁੰਦਾ ਹੈ

    • CIFS ਹੁਣ umask ਤੇ ਅਧਾਰਿਤ ਹੈ ਜਦੋਂ POSIX ਐਕਸਟੈਂਸ਼ਨ ਯੋਗ ਹੁੰਦੀਆਂ ਹਨ

    • sec= ਮਾਊਂਟ ਚੋਣ ਹੱਲ ਕੀਤੀ ਗਈ ਹੈ ਜੋ ਪੈਕੇਟ ਦਾਖਲੇ ਲਈ ਬੇਨਤੀ ਕਰਦੀ ਹੈ

    ਯਾਦ ਰੱਖੋ ਕਿ EMC Celerra ਉਤਪਾਦ (NAS ਕੋਡ 5.5.26.x ਅਤੇ ਹੇਠਲੇ) ਦੇ ਉਪਭੋਗੀਆਂ ਲਈ, CIFS ਕਲਾਂਈਟ ਰੁਕ ਜਾਂਦਾ ਹੈ ਜਦੋਂ EMC NAS ਉੱਪਰਲੇ ਸ਼ੇਅਰਾਂ ਨੂੰ ਵਰਤਦੇ ਹਾਂ। ਇਹ ਮੁੱਦਾ ਹੇਠਲੇ ਕਰਨਲ ਸੁਨੇਹਿਆਂ ਨਾਲ ਪਤਾ ਚੱਲਦਾ ਹੈ:

    kernel:  CIFS VFS: server not responding
    kernel:  CIFS VFS: No response for cmd 162 mid 380
    kernel:  CIFS VFS: RFC1001 size 135 bigger than SMB for Mid=384
    

    CIFS ਮਾਊਂਟ ਤੋਂ ਬਾਅਦ, ਇਸ ਉੱਪਰਲੀ ਕਿਸੇ ਵੀ ਫਾਇਲ ਨੂੰ ਪੜਨਾ/ਲਿਖਣਾ ਸੰਭਵ ਨਹੀਂ ਅਤੇ ਕੋਈ ਵੀ ਕਾਰਜ ਜੋ ਮਾਊਂਟ-ਸਥਿਤੀ ਤੇ I/O ਦੀ ਕੋਸ਼ਿਸ਼ ਕਰਦੀ ਹੈ, ਰੁਕ ਜਾਂਦੀ ਹੈ। ਇਸ ਮੁੱਦੇ ਦੇ ਹੱਲ ਲਈ, NAS ਕੋਡ 5.5.27.5 ਜਾਂ ਬਾਅਦ ਵਾਲੇ ਅੱਪਗਰੇਡ ਕਰੋ (EMC Primus case ਨੰਬਰ emc165978 ਵਰਤੋ).

  • MODULE_FIRMWARE ਟੈਗਾਂ ਨੂੰ ਹੁਣ ਸਹਿਯੋਗ ਹੈ।

  • ICH9 ਕੰਟਰੋਲਰਾਂ ਨੂੰ ਹੁਣ ਸਹਿਯੋਗ ਹੈ।

  • Greyhound ਪਰੋਸੈੱਸਰ ਹੁਣ CPUID ਕਾਲਾਂ ਵਿੱਚ ਸਹਿਯੋਗੀ ਹਨ।

  • Oprofile ਹੁਣ ਨਵੀਂ Greyhound ਕਾਰਜਕੁਸ਼ਲਤਾ ਕਾਊਂਟਰ ਘਟਨਾਵਾਂ ਨੂੰ ਸਹਿਯੋਗ ਦਿੰਦੀ ਹੈ।

  • Directed DIAG ਹੁਣ z/VM ਉਪਯੋਗਤਾ ਸੋਧ ਲਈ ਸਹਿਯੋਗੀ ਹੈ।

  • Intel ਗਰਾਫਿਕਸ ਚਿੱਪਸੈੱਟ ਹੁਣ DRM ਕਰਨਲ ਮੈਡਿਊਲ ਰਾਹੀਂ ਸਹਿਯੋਗੀ ਹੈ। ਅੱਗੇ, DRM API ਨੂੰ ਵਰਜਨ 1.3 ਤੱਕ ਅੱਪਗਰੇਡ ਕੀਤਾ ਗਿਆ ਹੈ ਤਾਂ ਕਿ ਸਿੱਧੀ ਰੈਂਡਰਿੰਗ ਨੂੰ ਸਹਿਯੋਗ ਦਿੱਤਾ ਜਾਏ।

  • ACPI ਪਾਵਰ ਮੈਨੇਜਮੈਂਟ ਦੇ ਅੱਪਡੇਟਾਂ ਵਿੱਚ S3 RAM-ਤੇ-ਮੁਅੱਤਲ ਅਤੇ S4 ਹਾਈਬਰਨੈੱਟ ਵਿੱਚ ਸੋਧ ਕੀਤੀ ਗਈ ਹੈ।

ਹੋਰ ਅੱਪਡੇਟ

  • gaim ਨੂੰ pidgin ਕਹਿੰਦੇ ਹਨ।

  • Intel microcode ਨੂੰ ਵਰਜਨ 1.17 ਤੱਕ ਅੱਪਡੇਟ ਕੀਤਾ ਗਿਆ ਹੈ। ਇਸ ਨਾਲ ਨਵੇਂ Intel ਪਰੋਸੈੱਸਰਾਂ ਲਈ ਸਹਿਯੋਗ ਸ਼ਾਮਿਲ ਕੀਤਾ ਗਿਆ ਹੈ।

  • EMC Clariion ਸਟੋਰੇਜ਼ ਉੱਪਰ dm-multipath ਦੀ ਵਰਤੋਂ ਕਰਨ ਤੇ Implicit active-active ਅਸਫਲਤਾ ਨੂੰ ਹੁਣ ਸਹਿਯੋਗ ਹੈ।

  • ਚੀਨੀ ਫੌਂਟ Zysong ਨੂੰ fonts-chinese ਪੈਕੇਜ ਦੇ ਹਿੱਸੇ ਵਜੋਂ ਇੰਸਟਾਲ ਨਹੀਂ ਕੀਤਾ ਜਾਏਗਾ। Zysong ਹੁਣ ਵੱਖਰੇ ਰੂਪ fonts-chinese-zysong ਵਿੱਚ ਬਣਦਾ ਹੈ। fonts-chinese-zysong ਪੈਕੇਜ ਵਾਧੂ CD ਵਿੱਚ ਸਥਿਤ ਹੁੰਦਾ ਹੈ।

    ਯਾਦ ਰੱਖੋ ਕਿ fonts-chinese-zysong ਪੈਕੇਜ ਚੀਨੀ ਨੈਸ਼ਨਲ ਸਟੈਂਡਰਡ GB18030 ਦੁਆਰਾ ਸਹਿਯੋਗੀ ਹੋਣਾ ਜਰੂਰੀ ਹੈ।

  • ਚੈਲੇਂਜ ਹੈਂਡਸ਼ੇਕ ਅਥਾਂਟੀਕੇਸ਼ਨ ਪਰੋਟੋਕਾਲ (CHAP) ਉਪਭੋਗੀ-ਨਾਂ ਅਤੇ ਗੁਪਤ-ਕੋਡ ਲਈ 256 ਅੱਖਰਾਂ ਦੀ ਸੀਮਾ ਹੈ।

  • pump ਨੂੰ ਇਸ ਅੱਪਡੇਟ ਵਿੱਚ ਛੱਡਿਆ ਗਿਆ ਹੈ। ਇਵੇਂ ਹੀ, ਆਪਣੇ ਨੈੱਟਵਰਕ ਇੰਟਰਫੇਸ ਨੂੰ netconfig ਰਾਹੀਂ ਸੰਰਚਿਤ ਕਰਨ ਨਾਲ ifcfg ਸਕਰਿਪਟ ਖਰਾਬ ਹੋ ਸਕਦੀ ਹੈ।

    ਆਪਣੇ ਨੈੱਟਵਰਕ ਇੰਟਰਫੇਸ ਨੂੰ ਠੀਕ ਤਰਾਂ ਸੰਰਚਿਤ ਕਰਨ ਲਈ, system-config-network ਨੂੰ ਵਰਤੋ। ਅੱਪਡੇਟ ਕੀਤਾ system-config-network ਪੈਕੇਜ ਇੰਸਟਾਲ ਕਰਨ ਨਾਲ netconfig ਹਟਾਇਆਂ ਜਾਂਦਾ ਹੈ।

  • rpm --aid ਨੂੰ ਹੁਣ ਸਹਿਯੋਗ ਨਹੀਂ ਹੈ। ਪੈਕੇਜ ਅੱਪਡੇਟ ਅਤੇ ਇੰਸਟਾਲ ਕਰਨ ਸਮੇਂ yum ਵਰਤਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਟੈਕਨਾਲੋਜੀ ਜਾਣਕਾਰੀ

ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾਵਾਂ ਹੁਣ Red Hat Enterprise Linux 5.1 ਮੈਂਬਰੀ ਸੇਵਾ ਅਧੀਨ ਸਹਿਯੋਗੀ ਨਹੀਂ ਹਨ, ਹੋ ਸਕਦਾ ਠੀਕ ਤਰਾਂ ਕੰਮ ਨਹੀਂ ਕਰਦਾ, ਅਤੇ ਉਤਪਾਦ ਵਰਤੋਂ ਲਈ ਯੋਗ ਨਹੀਂ ਹੈ। ਫਿਰ ਵੀ , ਇਹ ਵਿਸ਼ੇਸ਼ਤਾਵਾਂ ਗਾਹਕ ਸਹੂਲਤ ਲਈ ਅਤੇ ਉੱਚੇ ਪੱਧਰ ਲਈ ਸ਼ਾਮਿਲ ਕੀਤੀਆਂ ਹਨ।

ਗਾਹਕ ਇਹਨਾਂ ਵਿਸ਼ੇਸ਼ਤਾਵਾਂ ਨੂੰ ਬਿਨਾਂ-ਉਤਪਾਦ ਵਾਲੇ ਸਿਸਟਮਾਂ ਉੱਪਰ ਵਰਤ ਸਕਦੇ ਹਨ। ਟੈਕਨਾਲੋਜੀ ਜਾਣਕਾਰੀ ਲਈ, ਪੂਰੀ ਤਰਾਂ ਸਹਿਯੋਗੀ ਹੋਣ ਤੋਂ ਪਹਿਲਾਂ ਗਾਹਕ ਫੀਡਬੈਕ ਅਤੇ ਕਾਰਜਕੁਸ਼ਲਤਾ ਸੁਝਾਅ ਵੀ ਦੇ ਸਕਦੇ ਹਨ। ਵਧੇਰੇ-ਗੰਭੀਰ ਸੁਰੱਖਿਆ ਮੁੱਦਿਆਂ ਲਈ ਇਰੱਟਾ ਮੁਹੱਈਆ ਕੀਤਾ ਜਾਏਗਾ।

ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾ ਦੇ ਵਿਕਾਸ ਦੌਰਾਨ, ਵਾਧੂ ਭਾਗ ਵੀ ਲੋਕਾਂ ਲਈ ਜਾਂਚ ਵਾਸਤੇ ਉਪਲੱਬਧ ਹੋ ਸਕਦੇ ਹਨ। ਇਹ Red Hat ਦਾ ਕੰਮ ਹੈ ਕਿ ਆਉਣ ਵਾਲੇ ਛੋਟੇ ਜਾਂ ਵੱਡੇ ਰੀਲੀਜ਼ਾਂ ਵਿੱਚ ਟੈਕਨਾਲੋਜੀ ਜਾਣਕਾਰੀ ਨੂੰ ਪੂਰੀ ਤਰਾਂ ਸਹਿਯੋਗ ਦੇਣਾ।

ਸਟੇਟਲੈੱਸ ਲੀਨਕਸ

ਸਟੇਟਲੈੱਸ ਲੀਨਕਸ, ਸਿਸਟਮ ਨੂੰ ਕਿਵੇਂ ਚਲਾਉਣਾ ਤੇ ਪਰਬੰਧਨ ਕਰਨਾ ਹੈ, ਬਾਰੇ ਇੱਕ ਵਿਧੀ ਹੈ ਜੋ ਕਿ ਬਹੁਤ ਸਾਰੇ ਸਿਸਟਮਾਂ ਨੂੰ ਅਦਲਾ-ਬਦਲੀ ਕਰਕੇ ਮਨਜੂਰੀ ਅਤੇ ਪਰਬੰਧਨ ਨੂੰ ਸੌਖਾ ਬਣਾਉਣ ਲਈ ਬਣਾਈ ਗਈ ਹੈ। ਅਜਿਹਾ ਮੁੱਖ ਤੌਰ ਤੇ ਤਿਆਰ ਕੀਤੇ ਸਿਸਟਮ ਪ੍ਰਤੀਬਿੰਬ ਸਥਾਪਤ ਕਰਕੇ ਕੀਤਾ ਜਾਂਦਾ ਹੈ ਜੋ ਕਿ ਸਟੇਟਲੈੱਸ ਸਿਸਟਮਾਂ ਦੀ ਵੱਡੀ ਗਿਣਤੀ ਵਿੱਚ ਓਪਰੇਟਿੰਗ ਸਿਸਟਮ ਨੂੰ ਸਿਰਫ-ਪੜਨ ਵਾਲੇ ਰੂਪ ਵਿੱਚ ਚਲਾ ਕੇ, ਹਟਾਇਆ ਅਤੇ ਪਰਬੰਧਨ ਕੀਤਾ ਜਾਂਦਾ ਹੈ (ਵਧੇਰੇ ਜਾਣਕਾਰੀ ਲਈ /etc/sysconfig/readonly-root ਵੇਖੋ)।

ਇਸ ਮੌਜੂਦਾ ਵਿਕਾਸ ਸਥਿਤੀ ਵਿੱਚ, ਸਟੇਟਲੈੱਸ ਵਿਸ਼ੇਸ਼ਤਾਵਾਂ ਲੋੜੀਂਦੇ ਉਦੇਸ਼ਾਂ ਦਾ ਸਬਸੈੱਟ ਹਨ। ਇਸੇ ਕਰਕੇ, ਸਮਰੱਥਾ ਨੂੰ ਟੈਕਨਾਲੋਜੀ ਜਾਣਕਾਰੀ ਤੌਰ ਤੇ ਰਹਿੰਦੀ ਹੈ।

ਹੇਠਾਂ Red Hat Enterprise Linux 5 ਬੀਟਾ ਵਿੱਚ ਸ਼ਾਮਿਲ ਸ਼ੁਰੂਆਤੀ ਯੋਗਤਾਵਾਂ ਦੀ ਸੂਚੀ ਹੈ:

  • NFS ਉੱਪਰ ਸਟੇਟਲੈੱਸ ਪ੍ਰਤੀਬਿੰਬ ਚਲਾ ਰਿਹਾ ਹੈ

  • NFS ਉੱਪਰ ਲੂਪਬੈਕ ਦੁਆਰਾ ਸਟੇਟਲੈੱਸ ਪ੍ਰਤੀਬਿੰਬ ਚਲਾ ਰਿਹਾ ਹੈ

  • iSCSI ਉੱਪਰ ਚੱਲ ਰਿਹਾ ਹੈ

ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਜੋ ਸਟੇਟਲੈੱਸ ਕੋਡ ਦੀ ਜਾਂਚ ਵਿੱਚ ਦਿਲਚਸਪੀ ਰੱਖਦੇ ਹਨ, http://fedoraproject.org/wiki/StatelessLinuxHOWTO ਉੱਪਰ HOWTO ਪੜੋ ਅਤੇ stateless-list@redhat.com ਨਾਲ ਜੁੜੋ।

ਸਟੇਟਲੈੱਸ ਲੀਨਕਸ ਲਈ ਢਾਂਚੇ ਦੇ ਹਿੱਸੇ ਯੋਗ ਕਰਨ ਬਾਰੇ Red Hat Enterprise Linux 5 ਵਿੱਚ ਦੱਸਿਆ ਗਿਆ ਸੀ।

AIGLX

AIGLX ਇੱਕ ਟੈਕਨਾਲੋਜੀ ਜਾਣਕਾਰੀ ਵਿਸ਼ੇਸ਼ਤਾ ਹੈ ਜੋ ਪੂਰੇ ਸਹਿਯੋਗੀ X ਸਰਵਰ ਦਾ ਪ੍ਰਤੀਰੋਧ ਹੈ। ਇਸ ਦਾ ਉਦੇਸ਼ ਹੈ GL-ਪ੍ਰਵੇਗਿਤ ਪ੍ਰਭਾਵਾਂ ਨੂੰ ਮਿਆਰੀ ਡੈਸਕਟਾਪਾਂ ਉੱਪਰ ਯੋਗ ਕਰਨਾ। ਇਸ ਪਰੋਜੈਕਟ ਵਿੱਚ ਇਹ ਸ਼ਾਮਿਲ ਹੈ:

  • ਥੋੜਾ ਸੋਧਿਆ X ਸਰਵਰ

  • ਇੱਕ ਅੱਪਡੇਟ ਕੀਤਾ Mesa ਪੈਕੇਜ ਜੋ ਨਵਾਂ ਪਰੋਟੋਕਾਲ ਸਹਿਯੋਗ ਸ਼ਾਮਿਲ ਕਰਦਾ ਹੈ

ਇਹਨਾਂ ਨੂੰ ਇੰਸਟਾਲ ਕਰਨ ਨਾਲ, ਤੁਹਾਡੇ ਡੈਸਕਟਾਪ ਉੱਪਰ ਕੁਝ ਤਬਦੀਲੀਆਂ ਸਮੇਤ GL-ਪ੍ਰਵੇਗਿਤ ਪ੍ਰਭਾਵ ਹੋਣਗੇ, ਨਾਲ ਹੀ X ਸਰਵਰ ਨੂੰ ਹਟਾਏ ਬਿਨਾਂ ਹੀ ਇਹਨਾਂ ਪ੍ਰਭਾਵਾਂ ਨੂੰ ਯੋਗ ਜਾਂ ਅਯੋਗ ਕਰਨ ਲਈ ਸਹਿਯੋਗ। AIGLX ਹਾਰਡਵੇਅਰ GLX ਪ੍ਰਵੇਗ ਦੀ ਫਾਇਦਾ ਲੈਣ ਲਈ ਰਿਮੋਟ GLX ਕਾਰਜਾਂ ਨੂੰ ਵੀ ਯੋਗ ਕਰਦਾ ਹੈ।

devicescape (d80211)

devicescape ਸਟੈਕ iwlwifi 4965GN ਵਾਇਰਲੈੱਸ ਡਰਾਈਵਰ ਨੂੰ ਯੋਗ ਕਰਦਾ ਹੈ। ਇਹ ਸਟੈਕ ਕਈ ਵਾਇਰਲੈੱਸ ਜੰਤਰਾਂ ਨੂੰ ਕਿਸੇ Wi-Fi ਨੈੱਟਵਰਕ ਨਾਲ ਜੁੜਨ ਦੀ ਮਨਜੂਰੀ ਦਿੰਦਾ ਹੈ।

ਇਸ ਸਟੈਕ ਵਿੱਚ ਇੱਕ ਕੋਡ ਅਧਾਰ ਹੈ ਜੋ ਅੱਪਸਟਰੀਮ ਦੁਆਰਾ ਸਵੀਕਾਰ ਨਹੀਂ ਕੀਤਾ ਗਿਆ ਹੈ। ਨਾਲ ਹੀ, ਇਸ ਸਟੈਕ ਦੀ ਸਥਿਰਤਾ ਨੂੰ ਜਾਂਚ ਕਰਕੇ ਪ੍ਰਮਾਣਿਕਤਾ ਨਹੀਂ ਕੀਤਾ ਗਿਆ ਹੈ। ਇਸ ਕਰਕੇ, ਇਹ ਸਟੈਕ ਇਸ ਰੀਲੀਜ਼ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਦਿੱਤਾ ਗਿਆ ਹੈ।

FS-Cache

FS-Cache ਇੱਕ ਰਿਮੋਟ ਫਾਇਲ ਸਿਸਟਮ ਲਈ ਲੋਕਲ ਕੈਚਿੰਗ ਸਹੂਲਤ ਹੈ; ਜਿਸ ਨਾਲ ਉਪਭੋਗੀ NFS ਡਾਟੇ ਨੂੰ ਲੋਕਲ ਮਾਊਂਟ ਕੀਤੀ ਡਿਸਕ ਉੱਪਰ ਸੰਭਾਲ ਸਕਦੇ ਹਨ। FS-Cache ਸਹੂਲਤ ਨਿਰਧਾਰਤ ਕਰਨ ਲਈ, cachefilesd RPM ਇੰਸਟਾਲ ਕਰੋ ਅਤੇ /usr/share/doc/cachefilesd-<version>/README ਵਿੱਚ ਦਿੱਤੀਆਂ ਹਦਾਇਤਾਂ ਮੁਤਾਬਿਕ ਚੱਲੋ।

<version> ਨੂੰ ਇੰਸਟਾਲ ਕੀਤੇ cachefilesd ਪੈਕੇਜ ਦੇ ਅਨੁਸਾਰੀ ਵਰਜਨ ਨਾਲ ਤਬਦੀਲ ਕਰੋ।

Systemtap

Systemtap ਫਰੀ ਸਾਫਟਵੇਅਰ (GPL) ਢਾਂਚਾ ਮੁਹੱਈਆ ਕਰਦਾ ਹੈ ਜੋ ਚੱਲ ਰਹੇ ਲੀਨਕਸ ਸਿਸਟਮਾਂ ਲਈ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਕਾਰਜਕੁਸ਼ਲਤਾ ਜਾਂ ਫੰਕਸ਼ਨਲ ਸਮੱਸਿਆਵਾਂ ਦਾ ਹੱਲ ਹੁੰਦਾ ਹੈ। systemtap ਦੀ ਸਹਾਇਤਾ ਨਾਲ, ਵਿਕਾਸਵਾਦੀਆਂ ਨੂੰ ਹੁਣ ਮੁਸ਼ਕਿਲ ਅਤੇ ਸਮੱਸਿਆ ਵਾਲੇ ਜੰਤਰ, ਮੁੜ-ਕੰਪਾਈਲ, ਇੰਸਟਾਲ, ਮੁੜ-ਚਾਲੂ ਵਾਲੇ ਪਗਾਂ ਵਿੱਚੋਂ ਨਹੀਂ ਜਾਣਾ ਪਵੇਗਾ ਜੋ ਡਾਟਾ ਇਕੱਠਾ ਕਰਨ ਲਈ ਲੋੜੀਂਦੇ ਹੋ ਸਕਦੇ ਹਨ।

iSCSI ਟਾਰਗਿਟ

ਲੀਨਕਸ ਟਾਰਗਿਟ (tgt) ਫਰੇਮਵਰਕ ਸਿਸਟਮ ਨੂੰ ਬਲਾਕ-ਪੱਧਰ ਦੇ SCSI ਸਟੋਰੇਜ਼ ਤੋਂ SCSI initiator ਵਾਲੇ ਹੋਰ ਸਿਸਟਮਾਂ ਵੱਲ ਸਹਿਯੋਗ ਦੀ ਮਨਜੂਰੀ ਦਿੰਦਾ ਹੈ। ਇਹ ਸਮਰੱਥਾ ਪਹਿਲਾਂ ਲੀਨਕਸ iSCSI ਟਾਰਗਿਟ ਤੌਰ ਤੇ ਸ਼ਾਮਿਲ ਕੀਤੀ ਗਈ ਸੀ, ਦੋ ਸਟੋਰੇਜ਼ ਨੂੰ ਇੱਕ ਨੈੱਟਵਰਕ ਤੋਂ ਕਿਸੇਂ iSCSI initiator ਵੱਲ ਸਹਿਯੋਗ ਦਿੰਦਾ ਸੀ।

iSCSI ਟਾਰਗਿਟ ਨਿਰਧਾਰਤ ਕਰਨ ਲਈ, scsi-target-utils RPM ਇੰਸਟਾਲ ਕਰੋ ਅਤੇ ਇਹਨਾਂ ਹਦਾਇਤਾਂ ਨੂੰ ਵਰਤੋ:

  • /usr/share/doc/scsi-target-utils-<version>/README

  • /usr/share/doc/scsi-target-utils-<version>/README.iscsi

<version> ਨੂੰ ਇੰਸਟਾਲ ਕੀਤੇ ਪੈਕੇਜ ਦੇ ਅਨੁਸਾਰੀ ਵਰਜਨ ਨਾਲ ਤਬਦੀਲ ਕਰੋ।

ਵਧੇਰੇ ਜਾਣਕਾਰੀ ਲਈ, man tgtadm ਵੇਖੋ।

ਫਰਮਵੇਅਰ

firewire-sbp2 ਮੈਡਿਊਲ ਇਸ ਅੱਪਡੇਟ ਵਿੱਚ ਤਕਨੀਕੀ ਜਾਣਕਾਰੀ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ। ਇਹ ਮੈਡਿਊਲ ਫਰਮਵੇਅਰ ਸਟੋਰੇਜ਼ ਜੰਤਰਾਂ ਅਤੇ ਸਕੈਨਰਾਂ ਨਾਲ ਜੁੜਨ ਲਈ ਮਦਦ ਕਰਦੇ ਹਨ।

ਹੁਣ, ਫਰਮਵੇਅਰ ਹੇਠਲਿਆਂ ਨੂੰ ਸਹਿਯੋਗ ਨਹੀਂ ਦਿੰਦਾ:

  • IPv4

  • pcilynx ਮੇਜ਼ਬਾਨ ਕੰਟਰੋਲਰ

  • multi-LUN ਸਟੋਰੇਜ਼ ਜੰਤਰ

  • ਸਟੋਰੇਜ਼ ਜੰਤਰ ਨੂੰ ਨਾ-ਪ੍ਰਮਾਣਿਤ ਪਹੁੰਚ

ਨਾਲ ਹੀ, ਫਰਮਵੇਅਰ ਦੇ ਇਸ ਵਰਜਨ ਵਿੱਚ ਹੇਠਲੇ ਮੁੱਦੇ ਹਾਲੇ ਵੀ ਮੌਜੂਦ ਹਨ:

  • SBP2 ਡਰਾਈਵਰ ਵਿੱਚ ਇੱਕ ਮੈਮੋਰੀ ਲੀਕ ਹੋਣ ਕਰਕੇ ਮਸ਼ੀਨ ਨੂੰ ਰੋਕ ਸਕਦਾ ਹੈ।

  • ਇਸ ਵਰਜਨ ਵਿੱਚ ਇੱਕ ਕੋਡ big-endian ਮਸ਼ੀਨਾਂ ਵਿੱਚ ਠੀਕ ਤਰਾਂ ਕੰਮ ਨਹੀਂ ਕਰਦਾ। ਇਸ ਨਾਲ PowerPC ਵਿੱਚ ਗਲਤ ਵਰਤਾਓ ਆ ਸਕਦਾ ਹੈ।

ਹੱਲ-ਕੀਤੇ ਮੁੱਦੇ

  • ਇੱਖ SATA ਬੱਗ ਹੱਲ ਕੀਤਾ ਗਿਆ ਹੈ ਜਿਸ ਨਾਲ SATA-ਅਧਾਰਿਤ ਸਿਸਟਮ ਬੂਟ ਕਾਰਜ ਦੌਰਾਨ ਰੁਕ ਜਾਂਦੇ ਸੀ ਅਤੇ ਇੱਕ ਗਲਤੀ ਦਿੰਦਾ ਸੀ।

  • ਮਲਟੀ-ਬੂਟ ਸਿਸਟਮਾਂ ਵਿੱਚ, parted ਹੁਣ ਪਹਿਲੇ ਪਰਾਇਮਰੀ ਭਾਗ ਦੇ ਸ਼ੁਰੂਆਤੀ ਸੈਕਟਰ ਨੂੰ ਬਰਕਰਾਰ ਰੱਖਦਾ ਹੈ ਜਿੱਥੇ Windows Vista™ ਇਸਟਾਲ ਹੈ। ਇਸੇ ਤਰਾਂ, ਮਲਟੀ-ਬੂਟ ਸਿਸਟਮ ਨੂੰ Red Hat Enterprise Linux 5.1 ਅਤੇ Windows Vista™ ਦੋਨਾਂ ਨਾਲ ਨਿਰਧਾਰਤ ਕਰਨ ਸਮੇਂ, ਬਾਅਦ ਵਾਲਾ ਨਾ-ਬੂਟ ਹੋਣਯੋਗ ਨਹੀਂ ਰਹਿੰਦਾ।

  • rmmod xennet ਹੁਣ domU ਨੂੰ ਕਰੈਸ਼ ਨਹੀਂ ਕਰਦਾ।

  • 4-ਸਾਕਟ AMD Sun Blade X8400 ਸਰਵਰ ਮੈਡਿਊਲ ਸਿਸਟਮ ਜਿਸ ਉੱਪਰ ਮੈਮੋਰੀ ਨੂੰ node 0 ਵਿੱਚ ਸੰਰਚਿਤ ਨਹੀਂ ਕੀਤਾ ਗਿਆ ਹੁਣ ਬੂਟ ਦੌਰਾਨ ਪੈਨਿਕ ਨਹੀਂ ਹੋਵੇਗਾ।

  • conga ਅਤੇ luci ਹੁਣ ਫੇਲਓਵਰ ਡੋਮੇਨ ਬਣਾਉਣ ਤੇ ਸੰਰਚਿਤ ਕਰਨ ਲਈ ਵਰਤੇ ਜਾ ਸਕਦੇ ਹਨ।

  • ਕਲੱਸਟਰ ਸਟੋਰੇਜ਼ ਗਰੁੱਪ ਨੂੰ yum ਦੁਆਰਾ ਇੰਸਟਾਲ ਕਰਦੇ ਸਮੇਂ, ਅਦਾਨ-ਪ੍ਰਦਾਨ ਫੇਲ ਨਹੀਂ ਹੁੰਦਾ।

  • ਇੰਸਟਾਲੇਸ਼ਨ ਦੌਰਾਨ, ਗਲਤ SELinux contexts /var/log/faillog ਅਤੇ /var/log/tallylog ਨੂੰ ਨਿਰਧਾਰਤ ਨਹੀਂ ਕੀਤੇ ਜਾਂਦੇ।

  • Red Hat Enterprise Linux 5.1 ਦੀ ਇੰਸਟਾਲੇਸ਼ਨ ਸਪਲਿੱਟ ਇੰਸਟਾਲੇਸ਼ਨ ਮਾਧਿਅਮ (ਉਦਾਹਰਨ ਲਈ, CD ਜਾਂ NFSISO) ਵਰਤ ਕੇ ਕਰਦੇ ਸਮੇਂ, amanda-server ਦੀ ਇੰਸਟਾਲੇਸ਼ਨ ਦੌਰਾਨ ਗਲਤੀ ਨਹੀਂ ਆਏਗੀ।

  • EDAC ਹੁਣ ਨਵੇਂ k8 ਪਰੋਸੈੱਸਰਾਂ ਉੱਪਰ ਸਹੀ ਮੈਮੋਰੀ ਦੱਸਦਾ ਹੈ।

  • ਗਨੋਮ ਡੈਸਕਟਾਪ ਉੱਪਰ gdm ਰਾਹੀਂ ਰਿਮੋਟ ਲਾਗਇਨ ਕਰਨ ਨਾਲ ਹੁਣ ਲਾਗਿੰਗ ਸਕਰੀਨ ਲਟਕਦੀ ਨਹੀਂ।

  • autofs ਵਿੱਚ ਇੱਕ ਬੱਗ ਹੱਲ ਕੀਤਾ ਗਿਆ ਹੈ ਜੋ ਮਲਟੀ-ਮਾਊਂਟ ਨੂੰ ਠੀਕ ਤਰਾਂ ਕੰਮ ਕਰਨ ਤੋਂ ਰੋਕਦਾ ਸੀ।

  • tvtime ਅਤੇ xawtv ਨੂੰ bttv ਕਰਨਲ ਮੈਡਿਊਲ ਨਾਲ ਚਲਾਉਣ ਨਾਲ ਸਿਸਟਮ ਨਹੀਂ ਰੁਕੇਗਾ।

  • utrace ਦੇ ਕਈ ਪੈਚਾਂ ਵਿੱਚ ਇਹ ਹੱਲ ਕੀਤੇ ਗਏ ਹਨ:

    • ਬੱਗ ਹੱਲ ਕੀਤਾ ਗਿਆ ਹੈ ਜਿਸ ਕਰਕੇ ਰੇਸ ਕੰਡੀਸ਼ਨ ਕਰੈਸ ਹੋ ਜਾਂਦੀ ਸੀ ਜਦੋਂ ptrace ਵਰਤੀ ਜਾਂਦੀ ਸੀ।

    • ਇੱਕ ਰਿਗਰੈਸ਼ਨ ਹੱਲ ਕੀਤਾ ਗਿਆ ਹੈ ਜਿਸ ਕਰਕੇ PTRACE_PEEKUSR ਕਾਲਾਂ ਤੋਂ ਗਲਤੀ EIO ਆਉਂਦੀ ਸੀ

    • ਰਿਗਰੈਸ਼ਨ ਹੱਲ ਕੀਤਾ ਗਿਆ ਹੈ ਜੋ ਕੁਝ wait4 ਕਾਲਾਂ ਨੂੰ ਕੰਮ ਕਰਨ ਤੋਂ ਰੋਕਦਾ ਸੀ ਜਦੋਂ ਕੋਈ ਅਧੀਨ ਕਾਰਜ ਕਿਸੇ ਗਲਤੀ ਕਰਕੇ ਬੰਦ ਹੋ ਜਾਂਦਾ ਸੀ

    • ਰਿਗਰੈਸ਼ਨ ਹੱਲ ਕੀਤਾ ਹੈ ਜੋ ਕਈ ਵਾਰ SIGKILL ਨੂੰ ਕਾਰਜ ਦਾ ਅੰਤ ਕਰਨ ਤੋਂ ਰੋਕਦਾ ਸੀ। ਅਜਿਹਾ ਤਾਂ ਹੁੰਦਾ ਸੀ ਜੇ ptrace ਨੂੰ ਇੱਕ ਕਾਰਜ ਤੇ ਕਿਸੇ ਗਲਤੀ ਕਰਕੇ ਲਾਗੂ ਕੀਤਾ ਜਾਂਦਾ ਸੀ।

  • ਇੱਕ RealTime Clock (RTC) ਬੱਗ ਹੱਲ ਕੀਤਾ ਗਿਆ ਹੈ ਜੋ alarms ਅਤੇ periodic RTC ਇਟਰੱਪਟ ਨੂੰ ਠੀਕ ਤਰਾਂ ਕੰਮ ਕਰਨ ਤੋਂ ਰੋਕਦਾ ਸੀ।

ਜਾਣੇ-ਪਛਾਣੇ ਮੁੱਦੇ

  • ਐਨਾਕਾਂਡਾ ਵਿੱਚ ਜਾਰੀ ਸੂਚਨਾ ਬਟਨ ਪਹਿਲੀ ਵਾਰ ਦਬਾਉਣ ਤੇ, ਇੱਕ ਅੰਤਰਾਲ ਆਉਂਦਾ ਸੀ ਜਦੋਂ ਇੱਕ ਝਰੋਖਾ ਜਾਰੀ ਸੂਚਨਾ ਵੇਖਾਉਂਦਾ ਹੈ। ਇਸ ਅੰਤਰਾਲ ਦੌਰਾਨ, ਝਰੋਖੇ ਵਿੱਚ ਇੱਕ ਖਾਲੀ ਸੂਚੀ ਦਿਸਦੀ ਹੈ। ਰੈਂਡਰਿੰਗ ਜਲਦੀ ਮੁਕੰਮਲ ਹੋ ਜਾਂਦੀ ਹੈ, ਇਸ ਲਈ ਕਈ ਉਪਭੋਗੀਆਂ ਨੂੰ ਇਸ ਦਾ ਪਤਾ ਨਹੀਂ ਲੱਗਦਾ।

    ਇਸ ਅੰਤਰਾਲ ਦਾ ਕਾਰਨ ਹੈ ਕਿ ਪੈਕੇਜ ਇੰਸਟਾਲੇਸ਼ਨ ਪਗ ਇੰਸਟਾਲੇਸ਼ਨ ਦਾ ਵਧੇਰੇ CPU-ਵਰਤੋਂ ਵਾਲਾ ਹਿੱਸਾ ਹੈ।

  • ਕਈ ਮਸ਼ੀਨਾਂ ਜੋ NVIDIA ਗਰਾਫਿਕਸ ਕਾਰਡ ਵਰਤਦੀਆਂ ਹਨ ਖਰਾਬ ਗਰਾਫਿਕਸ ਜਾਂ ਫੌਂਟ ਵਿਖਾ ਸਕਦੀਆਂ ਹਨ ਜਦੋਂ ਗਰਾਫੀਕਲ ਇੰਸਟਾਲਰ ਵਰਤਿਆ ਜਾਂਦਾ ਹੈ ਜਾਂ ਗਰਾਫੀਕਲ ਲਾਗਇਨ ਕੀਤਾ ਜਾਂਦਾ ਹੈ। ਇਸ ਦੇ ਹੱਲ ਲਈ, ਵਰਚੁਅਲ ਕੰਸੋਲ ਤੇ ਜਾਓ ਤੇ ਫਿਰ ਅਸਲੀ X ਮੇਜ਼ਬਾਨ ਤੇ ਪਿੱਛੇ ਆਓ।

  • ਹੋਸਟ ਬੱਸ ਅਡਾਪਟਰ ਜੋ MegaRAID ਡਰਾਈਵਰ ਵਰਤਦਾ ਹੈ, ਨੂੰ "ਮੁੱਖ ਭੰਡਾਰ" ਇੰਮੂਲੇਸ਼ਨ ਮੋਡ ਵਿੱਚ ਚੱਲਣ ਲਈ ਨਿਰਧਾਰਤ ਕਰਨਾ ਜਰੂਰੀ ਹੈ, ਨਾ ਕਿ "I2O" ਇੰਮੂਲੇਸ਼ਨ ਮੋਡ ਵਿੱਚ। ਅਜਿਹਾ ਕਰਨ ਲਈ, ਇਹ ਪਗ ਵਰਤੋ:

    1. MegaRAID BIOS ਨਿਰਧਾਰਨ ਸਹੂਲਤ ਦਿਓ।

    2. ਅਡਾਪਟਰ ਵਿਵਸਥਾ ਮੇਨੂ ਦਿਓ।

    3. ਹੋਰ ਅਡਾਪਟਰ ਚੋਣਾਂ ਅਧੀਨ, ਇਮੂਲੇਸ਼ਨ ਚੁਣੋ ਅਤੇ ਇਸ ਨੂੰ ਮੁੱਖ ਭੰਡਾਰ ਲਈ ਨਿਰਧਾਰਤ ਕਰੋ।

    ਜੇ ਅਡਾਪਟਰ ਗਲਤੀ ਨਾਲ "I2O" ਇੰਮੂਲੇਸ਼ਨ ਲਈ ਨਿਰਧਾਰਤ ਕੀਤਾ ਗਿਆ ਹੈ, ਤਾਂ ਸਿਸਟਮ i2o ਡਰਾਈਵਰ ਨੂੰ ਲੋਡ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਅਸਫਲ ਹੋ ਜਾਵੇਗਾ, ਅਤੇ ਠੀਕ ਡਰਾਈਵਰ ਲੋਡ ਨਹੀਂ ਦੇਵੇਗਾ।

    ਪਿਛਲੇ Red Hat Enterprise Linux ਰੀਲੀਜ਼ I20 ਡਰਾਈਵਰ ਨੂੰ MegaRAID ਡਰਾਈਵਰ ਤੋਂ ਪਹਿਲਾਂ ਲੋਡ ਨਹੀਂ ਕਰ ਸਕਦੇ ਸੀ। ਇਸ ਤੋਂ ਬਿਨਾਂ, ਲੀਨਕਸ ਨਾਲ ਵਰਤੋਂ ਸਮੇਂ ਹਾਰਡਵੇਅਰ ਹਮੇਸ਼ਾ "ਮੁੱਖ ਭੰਡਾਰ" ਇੰਮੂਲੇਸ਼ਨ ਮੋਡ ਲਈ ਨਿਰਧਾਰਤ ਨਹੀਂ ਕਰਨਾ ਚਾਹੀਦਾ ਸੀ।

  • ਲੈਪਟਾਪ ਜਿਨਾਂ ਉੱਪਰ Cisco Aironet MPI-350 ਵਾਇਰਲੈੱਸ ਹਨ, ਨੈੱਟਵਰਕ-ਅਧਾਰਿਤ ਇੰਸਟਾਲੇਸ਼ਨ ਦੌਰਾਨ ਵਾਇਰਡ ਈਥਰਨੈੱਟ ਪੋਰਟ ਵਰਤ ਕੇ DHCP ਸਿਰਨਾਵਾਂ ਲੈਂ ਸਮੇਂ ਲਟਕ ਸਕਦੇ ਹਨ।

    ਇਸ ਮੁੱਦੇ ਦੇ ਹੱਲ ਲਈ, ਆਪਣੀ ਇੰਸਟਾਲੇਸ਼ਨ ਲਈ ਲੋਕਲ ਮਾਧਿਅਮ ਵਰਤੋ। ਇਸ ਦੇ ਉਲਟ, ਤੁਸੀਂ ਇੰਸਟਾਲੇਸ਼ਨ ਤੋਂ ਪਹਿਲਾਂ ਲੈਪਟਾਪ BIOS ਵਿੱਚ ਵਾਇਰਲੈੱਸ ਕਾਰਡ ਅਯੋਗ ਕਰ ਸਕਦੇ ਹੋ। (ਇੰਸਟਾਲੇਸ਼ਨ ਤੋਂ ਬਾਅਦ ਤੁਸੀਂ ਵਾਇਰਲੈੱਸ ਕਾਰਡ ਨੂੰ ਮੁੜ-ਯੋਗ ਕਰ ਸਕਦੇ ਹੋ)।

  • ਹੁਣ, system-config-kickstart ਪੈਕੇਜ ਚੋਣ ਲਈ ਸਹਿਯੋਗੀ ਨਹੀਂ ਹੈ। ਜਦੋਂ system-config-kickstart ਵਰਤਦੇ ਹਾਂ, ਪੈਕੇਜ ਚੋਣ ਦੱਸਦੀ ਹੈ ਕਿ ਇਹ ਅਯੋਗ ਹੈ। ਇਸ ਦਾ ਕਾਰਨ ਹੈ ਕਿ system-config-kickstart ਗਰੁੱਪ ਜਾਣਕਾਰੀ ਇਕੱਠੀ ਕਰਨ ਲਈ yum ਵਰਤਦੀ ਹੈ, ਪਰ Red Hat Network ਨਾਲ ਜੁੜਨ ਲਈ yum ਸੰਰਚਿਤ ਕਰਨ ਵਿੱਚ ਅਸਮਰਥ ਹੈ।

    ਹੁਣ, ਤੁਹਾਨੂੰ ਆਪਣੀ ਕਿੱਕਸਟਾਰਟ ਫਾਇਲ ਵਿੱਚ ਪੈਕੇਜ ਭਾਗ ਨੂੰ ਦਸਤੀ ਅੱਪਡੇਟ ਕਰਨ ਦੀ ਲੋੜ ਹੈ। ਕਿੱਕਸਟਾਰਟ ਫਾਇਲ ਖੋਲਣ ਲਈ system-config-kickstart ਵਰਤਦੇ ਸਮੇਂ, ਇਹ ਪੂਰੀ ਪੈਕੇਜ ਜਾਣਕਾਰੀ ਰੱਖਦੀ ਹੈ ਅਤੇ ਸੰਭਾਲਣ ਸਮੇਂ ਇਸ ਨੂੰ ਮੁੜ ਲਿਖਦੀ ਹੈ।

  • ਬੂਟ-ਸਮੇਂ /var/log/boot.log ਵਿਚਲੀ ਲਾਗਿੰਗ Red Hat Enterprise Linux 5 ਦੇ ਇਸ ਰੀਲੀਜ਼ ਵਿੱਚ ਉਪਲੱਬਧ ਨਹੀਂ ਹੈ। ਇੱਕ ਅਨੁਸਾਰੀ ਕਾਰਜਕੁਸ਼ਲਤਾ ਆਉਣ ਵਾਲੇ ਅੱਪਡੇਟ ਵਿੱਚ ਸ਼ਾਮਿਲ ਕੀਤੀ ਜਾਵੇਗੀ।

  • ਜਦੋਂ Red Hat Enterprise Linux 4 ਤੋਂ Red Hat Enterprise Linux 5 ਅੱਗਰੇਡ ਕਰਦੇ ਹਾਂ, ਡਿਪਲਾਇਮੈਂਟ ਗਾਈਡ ਸਵੈ ਇਸਟਾਲ ਨਹੀਂ ਹੁੰਦੀ। ਤੁਹਾਨੂੰ ਅੱਪਗਰੇਡ ਤੋਂ ਬਾਅਦ ਇਸ ਨੂੰ ਦਸਤੀ ਇੰਸਟਾਲ ਕਰਨ ਲਈ pirut ਕਮਾਂਡ ਵਰਤਣੀ ਪਵੇਗੀ।

  • kexec/kdump ਕਰਨਲ ਵਿੱਚ ਸਿਸਟਮ ਸਫਲਤਾਪੂਰਕ ਮੁੜ-ਚਾਲੂ ਨਹੀਂ ਹੋ ਸਕਦਾ ਜੇ X ਚੱਲ ਰਿਹਾ ਹੈ ਅਤੇ vesa ਤੋਂ ਬਿਨਾਂ ਕੋਈ ਹੋਰ ਡਰਾਈਵਰ ਵਰਤ ਰਹੇ ਹੋ। ਇਹ ਸਮੱਸਿਆ ਸਿਰਫ ATI Rage XL ਗਰਾਫਿਕਸ ਚਿੱਪਸੈੱਟ ਨਾਲ ਹੀ ਆਉਂਦੀ ਹੈ।

    ਜੇ ATI Rage XL ਵਾਲੇ ਸਿਸਟਮ ਉੱਪਰ X ਚੱਲ ਰਿਹਾ ਹੈ, ਤਾਂ ਜਾਂ ਕਰੋ ਕਿ ਇਹ vesa ਡਰਾਈਵਰ ਵਰਤ ਰਿਹਾ ਹੈ ਤਾਂ ਕਿ kexec/kdump ਕਰਨਲ ਵਿੱਚ ਸਫਲਤਾ ਨਾਲ ਮੁੜ-ਚਾਲੂ ਹੋ ਸਕੇ।

  • ਵਰਚੁਅਲ ਵਿਸ਼ੇਸ਼ਤਾ ਇੰਸਟਾਲ ਕਰਨ ਨਾਲ HP ਸਿਸਟਮਾਂ ਉੱਪਰ ਮਾਟਲ ਨੰਬਰ xw9300 ਅਤੇ xw9400 ਨਾਲ time went backwards ਚੇਤਾਵਨੀ ਆਉਂਦੀ ਹੈ।

    xw9400 ਮਸ਼ੀਨਾਂ ਉੱਪਰ ਇਸ ਮੁੱਦੇ ਦੇ ਹੱਲ ਲਈ, BIOS ਵਿਵਸਥਾ ਨੂੰ HPET ਟਾਈਮਰ ਯੋਗ ਕਰਨ ਲਈ ਸੰਰਚਿਤ ਕਰੋ। ਯਾਦ ਰੱਖੋ ਕਿ ਇਹ ਚੋਣ xw9300 ਮਸ਼ੀਨਾਂ ਉੱਪਰ ਉਪਲੱਬਧ ਨਹੀਂ ਹੈ।

    ਇਹ HP ਦੇ ਆਉਣ ਵਾਲੇ BIOS ਅੱਪਡੇਟ ਵਿੱਚ ਹੱਲ ਕੀਤਾ ਜਾਏਗਾ।

  • nVidia CK804 ਚਿੱਪਸੈੱਟ ਵਾਲੀਆਂ ਮਸ਼ੀਨਾਂ ਉੱਪਰ Red Hat Enterprise Linux 5 ਵਰਤਣ ਸਮੇਂ, ਹੇਠਲੇ ਕਰਨਲ ਸੁਨੇਹੇ ਮਿਲ ਸਕਦੇ ਹਨ:

    kernel: assign_interrupt_mode Found MSI capability
    kernel: pcie_portdrv_probe->Dev[005d:10de] has invalid IRQ. Check vendor BIOS
    

    ਇਹ ਸੁਨੇਹੇ ਦੱਸਦੇ ਹਨ ਕਿ ਕੁਝ PCI-E ਪੋਰਟਾਂ IRQs ਬੇਨਤੀ ਨਹੀਂ ਕਰ ਰਹੀਆਂ। ਅੱਗੇ, ਇਹ ਸੁਨੇਹੇ ਕਿਸੇ ਵੀ ਤਰਾਂ, ਮਸ਼ੀਨ ਦੇ ਕਿਰਿਆ ਤੇ ਪ੍ਰਭਾਵ ਨਹੀਂ ਪਾਉਂਦੇ।

  • ਹਟਾਉਣ ਯੋਗ ਸਟੋਰੇਜ਼ ਜੰਤਰ (ਜਿਵੇਂ ਕਿ CDs ਅਤੇ DVDs) ਸਵੈ ਮਾਊਂਟ ਨਹੀਂ ਹੁੰਦੀਆਂ ਜਦੋਂ ਤੁਸੀਂ ਪਰਬੰਧਕ ਤੌਰ ਤੇ ਲਾਗਇਨ ਕਰਦੇ ਹੋ। ਇਸੇ ਤਰਾਂ, ਤੁਹਾਨੂੰ ਗਰਾਫੀਕਲ ਫਾਇਲ ਮੈਨੇਜਰ ਰਾਹੀਂ ਜਤੰਰ ਨੂੰ ਦਸਤੀ ਮਾਊਂਟ ਕਰਨਾ ਪਵੇਗਾ।

    ਇਸ ਦੇ ਉਲਟ, ਜਤੰਰ ਨੂੰ /media ਵਿੱਚ ਮਾਊਂਟ ਕਰਨ ਲਈ ਤੁਸੀਂ ਹੇਠਲੀ ਕਮਾਂਡ ਚਲਾ ਸਕਦੇ ਹੋ:

    mount /dev/<device name> /media
    
  • ਇਸ ਅੱਪਡੇਟ ਵਿੱਚ Calgary IOMMU ਚਿੱਪ ਨੂੰ ਮੂਲ ਸਹਿਯੋਗ ਨਹੀਂ ਹੈ। ਇਸ ਚਿੱਪ ਲਈ ਦਸਤੀ ਸਹਿਯੋਗ ਸ਼ਾਮਿਲ ਕਰਨ ਲਈ, ਕਰਨਲ ਕਮਾਂਡ ਲਾਈਨ iommu=calgary ਵਰਤੋ।

  • IBM System z ਵਾਧੂ ਯੂਨਿਕਸ-ਸਟਾਈਲ ਭੌਤਿਕ ਕੰਸੋਲ ਨਹੀਂ ਦਿੰਦਾ ਹੈ। ਜਿਵੇਂ ਕਿ, Red Hat Enterprise Linux 5 IBM System z ਲਈ firstboot ਕਾਰਜਕੁਸ਼ਲਤਾ ਲਈ ਸ਼ੁਰੂਆਤੀ ਪਰੋਗਰਾਮ ਲੋਡ ਦੌਰਾਨ ਸਹਿਯੋਗ ਨਹੀਂ ਦਿੰਦਾ।

    IBM System z ਉੱਪਰ Red Hat Enterprise Linux 5 ਲਈ ਠੀਕ ਢੰਗ ਨਾਲ ਸੈੱਟਅੱਪ ਸ਼ੁਰੂ ਕਰਨ ਲਈ , ਇੰਸਟਾਲੇਸ਼ਨ ਤੋਂ ਬਾਅਦ ਹੇਠਲੀ ਕਮਾਂਡ ਚਲਾਓ:

    • /usr/bin/setupsetuptool ਪੈਕੇਜ ਦੁਆਰਾ ਮੁਹੱਈਆ ਕੀਤੀ ਗਈ ਹੈ।

    • /usr/bin/rhn_registerrhn-setup ਪੈਕੇਜ ਦੁਆਰਾ ਮੁਹੱਈਆ ਕੀਤੀ ਗਈ ਹੈ।

  • Red Hat Enterprise Linux 5 ਤੋਂ Red Hat Enterprise Linux 5.1 ਤੱਕ Red Hat Network ਰਾਹੀਂ ਅੱਪਡੇਟ ਕਰਦੇ ਸਮੇਂ, ਹੋ ਸਕਦਾ ਕਿ yum ਤੁਹਾਡੇ ਤੋਂ redhat-beta ਕੁੰਜੀ ਅਯਾਤ ਕਰਨ ਬਾਰੇ ਨਹੀਂ ਪੁਛੇਗਾ। ਇਸੇ ਤਰਾਂ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ redhat-beta ਕੁੰਜੀ ਨੂੰ ਅੱਪਗਰੇਡ ਕਰਨ ਤੋਂ ਪਹਿਲਾਂ ਦਸਤੀ ਅਯਾਤ ਕਰੋ। ਅਜਿਹਾ ਕਰਨ ਲਈ, ਹੇਠਲੀ ਕਮਾਂਡ ਚਲਾਓ:

    rpm --import /etc/pki/rpm-gpg/RPM-GPG-KEY-redhat-beta

  • ਜਦੋਂ ਇੱਕ LUN ਨੂੰ ਸੰਰਚਿਤ ਫਾਈਲਰ ਤੋਂ ਹਟਾਇਆ ਜਾਂਦਾ ਹੈ, ਮੇਜ਼ਬਾਨ ਤੇ ਤਬਦੀਲੀ ਨਹੀਂ ਹੁੰਦੀ। ਅਜਿਹਾ ਸਮੇਂ, lvm ਕਮਾਂਡ ਤੁਰੰਤ ਰੁਕ ਜਾਂਦੀ ਹੈ ਜਦੋਂ dm-multipath ਵਰਤਿਆ ਜਾਂਦਾ ਹੈ, ਕਿਉਂ ਕਿ LUN ਹੁਣ stale ਬਣ ਗਿਆ ਹੈ।

    ਇਸ ਦੇ ਹੱਲ ਲਈ, ਸਭ ਜੰਤਰ ਅਤੇ mpath ਲਿੰਕ ਇੰਦਰਾਜਾਂ ਨੂੰ stale LUN ਦੀ ਅਨੁਸਾਰੀ/etc/lvm/.cache ਵਿੱਚੋਂ ਹਟਾਓ।

    ਇਹਨਾਂ ਇੰਦਰਾਜਾਂ ਬਾਰੇ ਜਾਣਕਾਰੀ ਲਈ,ਹੇਠਲੀ ਕਮਾਂਡ ਚਲਾਓ:

    ls -l /dev/mpath | grep <stale LUN>

    ਉਦਾਹਰਨ ਲਈ, ਜੇ <stale LUN> ਇੱਕ 3600d0230003414f30000203a7bc41a00 ਹੈ, ਹੇਠਲੇ ਨਤੀਜੇ ਆ ਸਕਦੇ ਹਨ:

    lrwxrwxrwx 1 root root 7 Aug  2 10:33 /3600d0230003414f30000203a7bc41a00 -> ../dm-4
    lrwxrwxrwx 1 root root 7 Aug  2 10:33 /3600d0230003414f30000203a7bc41a00p1 -> ../dm-5
    

    ਇਸ ਦਾ ਮਤਲਬ ਹੈ ਕਿ 3600d0230003414f30000203a7bc41a00 ਨੂੰ ਦੋ mpath ਸੰਬੰਧਾਂ: dm-4 ਅਤੇ dm-5 ਨਾਲ ਮਿਲਾਨ ਕੀਤਾ ਹੋਇਆ ਹੈ।

    ਇਸੇ ਤਰਾਂ, ਹੇਠਲੀਆਂ ਸਤਰਾਂ /etc/lvm/.cache ਵਿੱਚੋਂ ਹਟਾਉਣੀਆਂ ਚਾਹੀਦੀਆਂ ਹਨ:

    /dev/dm-4 
    /dev/dm-5 
    /dev/mapper/3600d0230003414f30000203a7bc41a00
    /dev/mapper/3600d0230003414f30000203a7bc41a00p1
    /dev/mpath/3600d0230003414f30000203a7bc41a00
    /dev/mpath/3600d0230003414f30000203a7bc41a00p1
    
  • CD ਜਾਂ DVD ਤੋਂ ਪੂਰਾ ਵਰਚੁਅਲਾਈਜ਼ਡ Windows™ ਗਿਸਟ ਬਣਾਉਣ ਸਮੇਂ, ਮੁੜ-ਚਾਲੂ ਹੋਣ ਤੇ ਗਿਸਟ ਇੰਸਟਾਲ ਦਾ ਦੂਜਾ ਪੜਾਅ ਜਾਰੀ ਨਹੀਂ ਹੋਵੇਗਾ।

    ਇਸ ਦੇ ਹੱਲ ਲਈ, /etc/xen/<name of guest machine> ਵਿੱਚ CD / DVD ਜੰਤਰ ਦੀ ਇਕਾਈ ਵਾਲੀ ਸਤਰ ਦੇ ਕੇ ਸੋਧ ਕਰੋ।

    ਜੇ ਸਧਾਰਨ ਫਾਇਲ ਲਈ ਇੰਸਟਾਲੇਸ਼ਨ ਨੂੰ ਵਰਚੁਅਲ ਜੰਤਰ ਦੇ ਤੌਰ ਵਰਤੀ ਗਈ ਹੈ, ਤਾਂ disk ਸਤਰ ਜੋ /etc/xen/<name of guest machine> ਵਿੱਚ ਹੈ, ਇਸ ਤਰਾਂ ਪੜੀ ਜਾਏਗੀ:

    disk = [ 'file:/PATH-OF-SIMPLE-FILE,hda,w']
    

    ਮੇਜ਼ਬਾਨ ਉੱਪਰ /dev/dvd ਦੇ ਤੌਰ ਤੇ ਸਥਾਪਤ ਕੀਤਾ ਇੱਕ DVD-ROM ਜੰਤਰ ਇੰਸਟਾਲੇਸ਼ਨ ਦੇ ਦੂਜੇ ਪੜਾਅ ਵਿੱਚ hdc ਤੌਰ ਤੇ 'phy:/dev/dvd,hdc:cdrom,r' ਐਂਟਰੀ ਦੇ ਕੇ ਉਪਲੱਬਧ ਕੀਤਾ ਜਾ ਸਕਦਾ ਹੈ। ਇਵੇਂ ਹੀ, ਡਿਸਕ ਲਾਈਨ ਇਸ ਤਰਾਂ ਹੋਣੀ ਚਾਹੀਦੀ ਹੈ:

    disk = [ 'file:/opt/win2003-sp1-20061107,hda,w', 'phy:/dev/dvd,hdc:cdrom,r']
    

    ਵਰਤਣ ਲਈ ਛੋਟਾ ਜੰਤਰ ਮਾਰਗ ਤੁਹਾਡੇ ਹਾਰਡਵੇਅਰ ਮੁਤਾਬਿਕ ਬਦਲ ਸਕਦੀ ਹੈ।

  • ਜੇ sctp ਮੈਡਿਊਲ ਕਰਨਲ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ, ਤਾਂ netstat ਨੂੰ -A inet ਜਾਂ -A inet6 ਚੋਣ ਨਾਲ ਚਲਾਉਣ ਸਮੇਂ ਹੇਠਲੇ ਗਲਤੀ ਸੁਨੇਹੇ ਨਾਲ ਬੰਦ ਹੋ ਜਾਂਦਾ ਹੈ:

    netstat: ਇਸ ਸਿਸਟਮ ਉੱਪਰ ਕੋਈ `AF INET (sctp)' ਸਹਿਯੋਗ ਨਹੀਂ ਹੈ।        
    

    ਇਸ ਤੋਂ ਬਚਣ ਲਈ sctp ਕਰਨਲ ਮੈਡਿਊਲ ਇੰਸਟਾਲ ਕਰੋ।

  • Red Hat Enterprise Linux 3.9 ਨੂੰ ਪੂਰੇ ਵਰਚੁਅਲਾਈਜ਼ਡ ਗਿਸਟ ਉੱਪਰ ਇੰਸਟਾਲ ਕਰਨਾ ਬਹੁਤ ਹੌਲੀ ਹੋ ਸਕਦਾ ਹੈ। ਇਸ ਦੇ ਨਾਲ ਹੀ, ਇੰਸਟਾਲੇਸ਼ਨ ਤੋਂ ਬਾਅਦ ਗਿਸਟ ਨੂੰ ਬੂਟ ਕਰਨ ਨਾਲ hda: lost interrupt ਗਲਤੀਆਂ ਆ ਸਕਦੀਆਂ ਹਨ।

    ਇਸ ਬੂਟ ਗਲਤੀ ਤੋਂ ਬਚਣ ਲਈ, ਗਿਸਟ ਨੂੰ SMP ਕਰਨਲ ਵਰਤਣ ਲਈ ਸੰਰਚਿਤ ਕਰੋ।

  • ਵਰਤਮਾਨ ਕਰਨਲ ਡਾਟਾ ਟਰਮੀਨਲ ਰੈਡੀ (DTR) ਸਿਗਨਲਾਂ ਨੂੰ ਬੂਟ ਸਮੇਂ ਸੀਰੀਅਲ ਪੋਰਟਾਂ ਨੂੰ ਪਰਿੰਟ ਕਰਨ ਤੋਂ ਪਹਿਲਾਂ ਦਾਅਵਾ ਨਹੀਂ ਕਰਦਾ। DTR ਦਾਅਵਾ ਕੁਝ ਜੰਤਰਾਂ ਲਈ ਲੋੜੀਂਦਾ ਹੈ; ਜਿਸ ਦੇ ਨਤੀਜੇ ਵਜੋਂ, ਕਰਨਲ ਬੂਟ ਸੁਨੇਹੇ ਸੀਰੀਅਲ ਕੰਸੋਲ ਤੇ ਪਰਿੰਟ ਨਹੀਂ ਕਰਦਾ।

  • ਮੇਜ਼ਬਾਨ (dom0) ਸਿਸਟਮ ਤੋਂ Red Hat Enterprise Linux 5.1 ਅੱਪਗਰੇਡ ਕਰਦੇ ਸਮੇਂ ਮੌਜੂਦਾ Red Hat Enterprise Linux 4.5 SMP ਪੈਰਾਵਰਚੁਅਲਾਈਜ਼ਡ ਗਿਸਟਾਂ ਨੂੰ ਨਾ-ਬੂਟ ਹੋਣ ਯੋਗ ਬਣਾ ਦਿੰਦਾ ਹੈ। ਅਜਿਹਾ ਤਾਂ ਹੁੰਦਾ ਹੈ ਜਦੋਂ ਮੇਜ਼ਬਾਨ ਸਿਸਟਮ ਉੱਰ 4GB ਤੋਂ ਜਿਆਦਾ RAM ਹੁੰਦੀ ਹੈ।

    ਇਸ ਦੇ ਹੱਲ ਲਈ, ਹਰੇਕ Red Hat Enterprise Linux 4.5 ਗਿਸਟ ਨੂੰ ਇਕੱਲੇ CPU ਮੋਡ ਵਿੱਚ ਬੂਟ ਕਰੋ ਅਤੇ ਇਸ ਦੇ ਕਰਨਲ ਨੂੰ ਨਵੇ ਵਰਜਨ (Red Hat Enterprise Linux 4.5.z ਲਈ) ਤੱਕ ਅੱਪਗਰੇਡ ਕਰੋ।

  • AMD 8132 ਅਤੇ HP BroadCom HT100 ਨੂੰ ਕਈ ਪਲੇਟਫਾਰਮਾਂ ਤੇ ਵਰਤਿਆ ਜਾਂਦਾ ਹੈ (ਜਿਵੇਂ ਕਿ HP dc7700) ਜੋ MMCONFIG ਲਈ ਸਹਿਯੋਗੀ ਨਹੀਂ ਹਨ। ਜੇ ਤੁਹਾਡਾ ਸਿਸਟਮ ਇਹਨਾਂ ਵਿੱਚੋਂ ਕੋਈ ਚਿੱਪਸੈੱਟ ਵਰਤਦਾ ਹੈ, ਤਾਂ ਤੁਹਾਡੀ PCI ਸੰਰਚਨਾ ਨੂੰ ਪੁਰਾਣੀ PortIO CF8/CFC ਵਿਧੀ ਵਰਤਣੀ ਚਾਹੀਦੀ ਹੈ। ਇਸ ਨੂੰ ਸੰਰਚਿਤ ਕਰਨ ਲਈ,ਇੰਸਟਾਲੇਸ਼ਨ ਦੌਰਾਨ ਸਿਸਟਮ ਨੂੰ ਕਰਨਲ ਪੈਰਾਮੀਟਰ -pci nommconfig ਨਾਲ ਬੂਟ ਕਰੋ ਅਤੇ ਮੁੜ-ਚਾਲੂ ਹੋਣ ਤੇ GRUB ਵਿੱਚ pci=nommconf ਜੋੜੋ।

    ਅੱਗੇ, AMD 8132 ਚਿੱਪਸੈੱਟ ਮੈਸੇਜ ਸਿਗਨਲ ਇੰਟਰੱਪਟ (MSI) ਨੂੰ ਸਹਿਯੋਗ ਨਹੀਂ ਦਿੰਦਾ ਹੈ। ਜੇ ਤੁਹਾਡਾ ਸਿਸਟਮ ਇਹ ਚਿੱਪਸੈੱਟ ਵਰਤਦਾ ਹੈ, ਤਾਂ ਤੁਹਾਨੂੰ MSI ਵੀ ਅਯੋਗ ਕਰਨੀ ਚਾਹੀਦੀ ਹੈ। ਅਜਿਹਾ ਕਰਨ ਲਈ, ਇੰਸਟਾਲੇਸ਼ਨ ਦੌਰਾਨ ਕਰਨਲ ਪੈਰਾਮੀਟਰ -pci nomsi ਵਰਤੋ ਅਤੇ ਮੁੜ-ਚਾਲੂ ਹੋਣ ਤੇ GRUB ਵਿੱਚ pci=nomsi ਜੋੜੋ।

    ਇਸੇ ਤਰਾਂ, ਜੇ ਤੁਹਾਡਾ ਕੋਈ ਪਲੇਟਫਾਰਮ ਪਹਿਲਾਂ ਹੀ ਕਰਨਲ ਦੁਆਰਾ ਬਲੈਕਲਿਸਟ ਕੀਤਾ ਹੈ, ਤਾਂ ਤੁਹਾਡੇ ਸਿਸਟਮ ਨੂੰ ਪਹਿਲਾਂ ਦਿੱਤੇ ਗਏ pci ਕਰਨਲ ਪੈਰਾਮੀਟਰ ਦੀ ਲੋੜ ਨਹੀਂ ਹੈ। ਹੇਠਲੇ HP ਪਲੇਟਫਾਰਮ ਪਹਿਲਾਂ ਹੀ ਕਰਨਲ ਦੁਆਰਾ ਬਲੈਕਲਿਸਟ ਕੀਤੇ ਹਨ:

    • DL585g2

    • dc7500

    • xw9300

    • xw9400

  • ਵਰਚੁਅਲ ਮਸ਼ੀਨ ਮੈਨੇਜਰ (virt-manager) ਜੋ ਇਸ ਰੀਲੀਜ਼ ਵਿੱਚ ਸ਼ਾਮਿਲ ਕੀਤੀ ਹੈ, ਉਪਭੋਗੀਆਂ ਨੂੰ ਪੈਰਾਵਰਚੁਲਾਈਜ਼ਡ ਗਿਸਟ ਇੰਸਟਾਲਰ ਨੂੰ ਵਾਧੂ ਬੂਟ ਆਰਗੂਮੈਂਟ ਦੇਮ ਦੀ ਮਨਜੂਰੀ ਨਹੀਂ ਦਿੰਦਾ ਹੈ। ਇਹ ਤਾਂ ਹੁੰਦਾ ਹੈ, ਜਦੋਂ ਅਜਿਹੇ ਆਰਗੂਮੈਂਟ ਲਈ ਖਾਸ ਕਿਸਮ ਦੇ ਹਾਰਡਵੇਅਰ ਤੇ ਕਈ ਕਿਸਮ ਦੇ ਪੈਰਾਵਰਚੁਲਾਈਜ਼ਡ ਗਿਸਟ ਇੰਸਟਾਲ ਕਰਨੇ ਪੈਂਦੇ ਹਨ।

    ਇਹ ਮੁੱਦਾ virt-manager ਦੇ ਆਉਣ ਵਾਲੇ ਰੀਲੀਜ਼ ਵਿੱਚ ਹੱਲ ਕੀਤਾ ਜਾਏਗਾ। ਕਮਾਂਡ ਲਾਈਨ ਤੋਂ ਪੈਰਾਵਰਚੁਲਾਈਜ਼ਡ ਗਿਸਟ ਇੰਸਟਾਲ ਕਰਦੇ ਸਮੇਂ ਵਾਧੂ ਕਰਨਲ ਪੈਰਾਮੀਟਰ ਨੂੰ ਦੇਣ ਲਈ, virt-install ਵਰਤੋ।

  • ਮੂਲ dm-multipath ਸੰਰਚਨਾ ਨਾਲ, Netapp ਜੰਤਰ ਪਹਿਲਾਂ ਵਾਲਾ ਫੇਲ ਹੋਇਆ ਮਾਰਗ ਮੁੜ-ਸੰਭਲਾਣ ਤੋਂ ਬਾਅਦ ਮੁਕੰਮਲ ਫੇਲਬੈਕ ਲਈ ਕਈ ਮਿੰਟ ਲੈ ਸਕਦਾ ਹੈ। ਇਸ ਸਮੱਸਿਆ ਦੇ ਹੱਲ ਲਈ, ਹੇਠਲੀ Netapp ਜੰਤਰ ਸੰਰਚਨਾ ਨੂੰ multipath.conf ਫਾਇਲ ਦੇ devices ਹਿੱਸੇ ਵਿੱਚ ਸ਼ਾਮਿਲ ਕਰੋ:

    devices {
            device {
                    vendor                  "NETAPP"
                    product                 "LUN"
                    getuid_callout          "/sbin/scsi_id -g -u -s /block/%n"
                    prio_callout            "/sbin/mpath_prio_netapp /dev/%n"
                    features                "1 queue_if_no_path"
                    hardware_handler        "0"
                    path_grouping_policy    group_by_prio
                    failback                immediate
                    rr_weight               uniform
                    rr_min_io               128
                    path_checker            directio
            }
    

( amd64 )



[1] ਇਹ ਜਾਣਕਾਰੀ ਸਿਰਫ ਓਪਨ ਪਬਲੀਕੇਸ਼ਨ ਲਾਈਸੈਂਸ, v1.0 ਵਿੱਚ ਦਿੱਤੀਆਂ ਸ਼ਰਤਾਂ ਅਤੇ ਹਦਾਇਤਾਂ ਦੇ ਅਨੁਸਾਰ ਹੀ ਦਿੱਤੀ ਜਾ ਸਕਦੀ ਹੈ, ਜੋ http://www.opencontent.org/openpub/ ਉੱਪਰ ਉਪਲੱਬਧ ਹੈ।